22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਜਦੋਂ ਦੁਨੀਆ ਪੁਲਾੜ ਬਾਰੇ ਸੋਚੇ ਤਾਂ ਉਸ ਦੀ ਨਜ਼ਰ ਭਾਰਤ ’ਤੇ ਜਾਵੇ-ਮੋਦੀ

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪੁਲਾੜ ਖੇਤਰ ਨੂੰ ਲੈ ਕੇ 20 ਪੁਲਾੜ ਸਟਾਰਟਅੱਪ ਸੀ. ਈ. ਓ. ਅਤੇ ਮੋਢੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਹੁਣ ਟੀਚਾ ਸਿਰ ਪੁਲਾੜ ਤੱਕ ....

ਅਜੀਤ ਡੈਸਕ 22-08-2026

ਨਵੀਂ ਦਿੱਲੀ, 21 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪੁਲਾੜ ਖੇਤਰ ਨੂੰ ਲੈ ਕੇ 20 ਪੁਲਾੜ ਸਟਾਰਟਅੱਪ ਸੀ. ਈ. ਓ. ਅਤੇ ਮੋਢੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਹੁਣ ਟੀਚਾ ਸਿਰ ਪੁਲਾੜ ਤੱਕ ਪਹੁੰਚਣਾ ਨਹੀਂ, ਸਗੋਂ ਦੇਸ਼ ਨੂੰ ਇਕ ਅਜਿਹਾ ਇਕੋਸਿਸਟਮ ਬਣਾਉਣ ਦਾ ਹੋਣਾ ਚਾਹੀਦਾ ਹੈ ਜਦੋਂ ਦੁਨੀਆ ਪੁਲਾੜ ਬਾਰੇ ਸੋਚੇ ਤਾਂ ਉਸ ਦੀ ਨਜ਼ਰ ਭਾਰਤ ’ਤੇ ਜਾਏ।  ਮੋਦੀ ਨਾਲ ਹੋਈ ਇਸ ਬੈਠਕ ’ਚ ਰਾਕੇਟ, ਸੈਟੇਲਾਈਟ , ਏ. ਆਈ. ਅਤੇ ਮੌਸਮ ਆਦਿ ਨਾਲ ਜੁੜੀਆਂ ਤਕਨੀਕਾਂ ’ਚ ਕੰਮ ਕਰਨ ਵਾਲੀਆਂ ਕੰਪਨੀਆਂ ਸ਼ਾਮਿਲ ਹੋਈਆਂ। ਪ੍ਰਧਾਨ ਮੰਤਰੀ ਨੇ ਪੁਲਾੜ ਤਕਨਾਲੋਜੀ ਦੀ ਵਰਤੋਂ ਸਿਹਤ, ਸਿੱਖਿਆ, ਖੇਤੀ ਅਤੇ ਚੌਗਿਰਦੇ ਜਿਹੇ ਖੇਤਰਾਂ ’ਚ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਈ ਦੇਸ਼ ਪੁਲਾੜ ਖੇਤਰ ’ਚ ਨਿਵੇਸ਼ ਕਰਨ ਦੀ ਸਥਿਤੀ ’ਚ ਨਹੀਂ ਹਨ ਜਾਂ ਉਥੇ ਲੋੜੀਂਦੇ ਵਸੀਲੇ ਉਪਲਬਧ ਨਹੀਂ ਹਨ। ਅਜਿਹੇ ਸਮੇਂ ’ਚ ਭਾਰਤ ਦੇ ਸਾਹਮਣੇ ਵੱਡਾ ਮੌਕਾ ਹੈ।  ਮੋਦੀ ਨੇ ਕਿਹਾ ਕਿ ਪੁਲਾੜ ਤਕਨਾਲੋਜੀ ਦਾ ਫਾਇਦਾ ਸਿਰਫ਼ ਪੁਲਾੜ ਮੁਹਿੰਮਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਦੀ ਵਰਤੋਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਲਈ ਕੀਤੀ ਜਾਣਾ ਚਾਹੀਦੀ ਹੈ। ਉਨ੍ਹਾਂ ਪੁਲਾੜ ਖੇਤਰ ਦੇ ਭਵਿੱਖ ਨੂੰ ਨੌਜਵਾਨਾਂ ਨਾਲ ਜੋੜਦਿਆਂ ਅਟਲ ਟਿੰਕਰਿੰਗ ਲੈਬਜ਼ ਦੇ ਨਾਲ ਸਟਾਰਟਅੱਪ ਦਾ ਸਹਿਯੋਗ ਵਧਾਉਣ ਦਾ ਅਵਸਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ’ਚ ਛੋਟੀ ਉਮਰ ਤੋਂ ਹੀ ਪੁਲਾੜ ਅਤੇ ਤਕਨਾਲੋਜੀ ਨੂੰ ਲੈ ਕੇ ਇੱਛਾ ਪੈਦਾ ਕੀਤੀ ਜਾਣੀ ਚਾਹੀਦੀ ਹੈ, ਇਸ ਨਾਲ ਆਉਣ ਵਾਲੇ ਸਮੇਂ ’ਚ ਦੇਸ਼ ਨੂੰ ਇਸ ਖੇਤਰ ’ਚ ਨਵਾਂ ਹੁਨਰ ਮਿਲ ਸਕੇ। ਬੈਠਕ ’ਚ ਸਕਾਈਰੂਟ ਏਅਰੋਸਪੇਸ, ਅਗਨੀਕੁਲ ਕੌਸਮੌਸ, ਪਿਕਸਲ, ਧਰੂਵ ਸਪੇਸ, ਗਲੋਕਸੀਆਈ, ਪੀਅਰਸਾਈਟ, ਦਿਗੰਤਰਾ, ਸ਼ੈਟਸਿਓਰ, ਮਨਜਤੂ ਸਪੇਸ ਸਮੇਤ 20 ਸਟਾਰਟਅੱਪ ਦੇ ਨੁਮਾਇੰਦੇ ਸ਼ਾਮਿਲ ਹਏ। 

ਪਿਛਲੀ ਖ਼ਬਰ ਪਹਿਲਾਂ ਤੋਂ ਹੀ 9 ਮੋਬਾਈਲ ਕੁਨੈਕਸ਼ਨਾਂ ਵਾਲੇ ਵਿਅਕਤੀ ਨੂੰ ਨਵਾਂ ਸਿਮ ਨਾ ਜਾਰੀ ਕੀਤਾ ਜਾਵੇ - ਕੇਂਦਰ ਅਗਲੀ ਖ਼ਬਰ ਜਦੋਂ ਤੱਕ ਸਰਹੱਦਾਂ ਸੁਰੱਖਿਅਤ ਨਹੀਂ ਹੋਣਗੀਆਂ, ਭਾਰਤ ਸੁਰੱਖਿਅਤ ਨਹੀਂ ਰਹੇਗਾ- ਅਮਿਤ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।