15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹਮਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਇੰਸਪੈਕਟਰ ਦੀ ਕੀਤੀ ਤਾਰੀਫ਼

ਚੰਡੀਗੜ੍ਹ, 14 ਅਗਸਤ (ਏਜੰਸੀ)-ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੇ ਜਾਨ ਬਚਾਉਣ ’ਚ ਬਹਾਦਰੀ ਵਿਖਾਉਣ ਵਾਲੇ ਇਕ ਪੁਲਿਸ ਅਧਿਕਾਰੀ ਦੀ ਤਾਰੀਫ਼ ....

ਅਜੀਤ ਡੈਸਕ 15-08-2026

ਚੰਡੀਗੜ੍ਹ, 14 ਅਗਸਤ (ਏਜੰਸੀ)-ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦੇ ਜਾਨ ਬਚਾਉਣ ’ਚ ਬਹਾਦਰੀ ਵਿਖਾਉਣ ਵਾਲੇ ਇਕ ਪੁਲਿਸ ਅਧਿਕਾਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇੰਸਪੈਕਟਰ ਸੁਖਬੀਰ ਤੇ ਹਮਲਾਵਰ ਵਿਚਾਲੇ ਇਨਸਾਨੀ ਢਾਲ ਬਣ ਕੇ ਖੜ੍ਹੇ ਹੋ ਗਏ ਤੇ ਉਨ੍ਹਾਂ ਸੁਖਬੀਰ ਦੀ ਸੁਰੱਖਿਆ ਲਈ ਆਪਣੀ ਜਾਨ ਵੀ ਜੋਖ਼ਮ ’ਚ ਪਾ ਦਿੱਤੀ। ਮਹਾਰਾਸ਼ਟਰ ਪੁਲਿਸ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਯਾਦ ਕਰਵਾਇਆ ਹੈ ਕਿ ਵਰਦੀ ਪਾਉਣ ਦਾ ਅਸਲੀ ਅਰਥ ਕੀ ਹੈ-ਖੁਦ ਤੋਂ ਪਹਿਲਾਂ ਫਰਜ਼ ਤੇ ਡਰ ਤੋਂ ਪਹਿਲਾਂ ਹਿੰਮਤ ਰੱਖਣਾ।

 

ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਲਹਿਰਾਉਣਗੇ ਤਿਰੰਗਾ, ਸ਼ਹਿਰ ’ਚ ਸੁਰੱਖਿਆ ਪ੍ਰਬੰਧ ਸਖ਼ਤ ਅਗਲੀ ਖ਼ਬਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਜਾਤ ਆਧਾਰਿਤ ਮਰਦਮਸ਼ੁਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।