15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਜਾਤ ਆਧਾਰਿਤ ਮਰਦਮਸ਼ੁਮਾਰੀ

ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ 2027 ਲਈ ਆਬਾਦੀ ਦੀ ਗਿਣਤੀ ਬਾਰੇ ਪੜਾਅ ’ਚ ਪੁੱਛੇ ਜਾਣ ਵਾਲੇ 40 ਸਵਾਲਾਂ ਨੂੰ ਨੋਟੀਫਾਈ ਕਰ ਦਿੱਤਾ ਹੈ, ਜਿਨ੍ਹਾਂ ’ਚ ਜਾਤ, ਕੋਵਿਡ 19 ਦੇ ...

ਅਜੀਤ ਡੈਸਕ 15-08-2026

* ਕੇਂਦਰ ਵਲੋਂ 40 ਸਵਾਲਾਂ ਦੀ ਸੂਚੀ ਜਾਰੀ * ਕੋਵਿਡ ਦੇ ਟੀਕੇ ਲਗਾਉਣ ਦੀ ਥਾਂ ਅਤੇ ਬੈਂਕ ਖਾਤਿਆਂ ਦੀ ਗਿਣਤੀ ਜਿਹੇ ਸਵਾਲ ਵੀ ਪੁੱਛੇ ਜਾਣਗੇ
ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ 2027 ਲਈ ਆਬਾਦੀ ਦੀ ਗਿਣਤੀ ਬਾਰੇ ਪੜਾਅ ’ਚ ਪੁੱਛੇ ਜਾਣ ਵਾਲੇ 40 ਸਵਾਲਾਂ ਨੂੰ ਨੋਟੀਫਾਈ ਕਰ ਦਿੱਤਾ ਹੈ, ਜਿਨ੍ਹਾਂ ’ਚ ਜਾਤ, ਕੋਵਿਡ 19 ਦੇ ਟੀਕੇ ਅਤੇ ਬੈਂਕ ਖਾਤਿਆਂ ਬਾਰੇ ਵੀ ਸਵਾਲ ਪੁੱਛੇ ਜਾਣਗੇ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਰਦਮਸ਼ੁਮਾਰੀ ’ਚ ਜਾਤਾਂ, ਪੱਟੀਦਰਜ ਜਾਤਾਂ ਅਤੇ ਪੱਟੀਦਰਜ ਭਾਈਚਾਰਿਆਂ ਬਾਰੇ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ। ਲੱਦਾਖ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ੀਲੇ ਅਤੇ ਗੈਰ ਬਰਾਬਰ ਖੇਤਰਾਂ ’ਚ ਆਬਾਦੀ ਦੀ ਗਿਣਤੀ 1 ਤੋਂ 30 ਸਤੰਬਰ ਤੱਕ ਹੋਵੇਗੀ। ਇਸ ਤੋਂ ਪਹਿਲਾਂ 17 ਤੋਂ 31 ਅਗਸਤ ਤੱਕ ਲੋਕਾਂ ਨੂੰ ਖੁਦ ਆਨਲਾਈਨ ਆਪਣੀ ਜਾਣਕਾਰੀ ਦਰਜ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ। ਦੇਸ਼ ਦੇ ਬਾਕੀ ਹਿੱਸਿਆਂ ’ਚ ਆਬਾਦੀ ਦੀ ਗਿਣਤੀ 2027 ’ਚ ਹੋਵੇਗੀ। ਇਸ ਤੋਂ ਪਹਿਲਾਂ 2011 ਦੀ ਮਰਦਮਸ਼ੁਮਾਰੀ ਦੇ ਫਾਰਮ ’ਚ 29 ਸਵਾਲ ਸਨ। ਮਰਦਮਸ਼ੁਮਾਰੀ 2027 ਦੇ ਸਵਾਲਾਂ ਦੀ ਸੂਚੀ ’ਚ ਜਾਤਾਂ ਨਾਲ ਜੁੜਿਆ ਸਵਾਲ ਦਸਵੇਂ ਨੰਬਰ ’ਤੇ ਹੈ, ਜਿਸ ’ਚ ਐਸ.ਸੀ., ਐਸ.ਟੀ. ਦੇ ਨਾਲ ਜਾਤ ਸ਼ਬਦ ਵੀ ਜੋੜਿਆ ਗਿਆ। ਸਵਾਲਾਂ ਦੀ ਸੂਚੀ ’ਚ ਇਹ ਵੀ ਸ਼ਾਮਿਲ ਹੈ ਕਿ ਲੋਕਾਂ ਨੇ ਕੋਵਿਡ ਦਾ ਟੀਕਾ ਕਿਥੋਂ ਲਗਵਾਇਆ ਹੈ। ਇਸ ਤੋਂ ਇਲਾਵਾ ਬੈਂਕ ਖਾਤਿਆਂ ਦੀ ਗਿਣਤੀ, ਮੋਬਾਈਲ ਨੰਬਰ, ਆਧਾਰ ਨੰਬਰ, ਵੋਟਰ ਆਈ.ਡੀ. ਨੰਬਰ, ਪਾਸਪੋਰਟ ਨੰਬਰ, ਡਰਾਈਵਿੰਗ ਲਾਈਸੈਂਸ ਸੰਬੰਧੀ ਵੀ ਜਾਣਕਾਰੀ ਮੰਗੀ ਜਾਵੇਗੀ। ਹੋਰ ਸਵਾਲਾਂ ’ਚ ਵਿਅਕਤੀ ਦੀ ਪਛਾਣ ਅਤੇ ਪਰਿਵਾਰ ਬਾਰੇ ਜਾਣਕਾਰੀ, ਸਿੱਖਿਆ ਅਤੇ ਡਿਜੀਟਲ ਸਾਖਰਤਾ ਬਾਰੇ ਵੇਰਵਾ, ਕੰਮ ਦੀ ਥਾਂ ’ਤੇ ਕੇਂਦਰੀ ਬਾਰੇ ਡੇਟਾ, ਜਨਮ ਸਥਾਨ, ਪ੍ਰਵਾਸ ਅਤੇ ਬੱਚਿਆਂ ਦੀ ਜਾਣਕਾਰੀ ਵੀ ਸ਼ਾਮਿਲ ਹੈ। ਮਰਦਮਸ਼ੁਮਾਰੀ 2027 ਦੇਸ਼ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ ਦੀ 8ਵੀਂ ਮਰਦਮਸ਼ੁਮਾਰੀ ਹੈ। ਇਹ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੈ, ਜਿਸ ’ਚ ਮੋਬਾਈਲ ਰਾਹੀਂ ਅੰਕੜੇ ਇਕੱਠੇ ਕਰਨ ਅਤੇ ਖੁਦ ਜਾਣਕਾਰੀ ਦਰਜ ਕਰਵਾਉਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ।

ਪਿਛਲੀ ਖ਼ਬਰ ਹਮਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਇੰਸਪੈਕਟਰ ਦੀ ਕੀਤੀ ਤਾਰੀਫ਼ ਅਗਲੀ ਖ਼ਬਰ ਭਗੌੜੇ ਵੀਰੇਂਦਰ ਬਸੋਆ ਨੂੰ ਯੂ.ਏ.ਈ. ਤੋਂ ਲਿਆਂਦਾ ਵਾਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।