15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਲਹਿਰਾਉਣਗੇ ਤਿਰੰਗਾ, ਸ਼ਹਿਰ ’ਚ ਸੁਰੱਖਿਆ ਪ੍ਰਬੰਧ ਸਖ਼ਤ

ਜਲੰਧਰ , 14 ਅਗਸਤ ( ਜਤਿੰਦਰ ਪੰਮੀ )– ਦੇਸ਼ ਦੇ 80 ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 15 ਅਗਸਤ ਨੂੰ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਬਾਗਬਾਨੀ ਤੇ ਸੈਨਿਕ ਭਲਾਈ ਮੰਤਰੀ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਤਿਰੰਗਾ ਝੰਡਾ ਲਹਿਰਾਉਣਗੇ । ਸਮਾਗਮ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ।

ਅਜੀਤ ਡੈਸਕ 15-08-2026
ਜਲੰਧਰ , 14 ਅਗਸਤ ( ਜਤਿੰਦਰ ਪੰਮੀ )– ਦੇਸ਼ ਦੇ 80 ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 15 ਅਗਸਤ ਨੂੰ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਬਾਗਬਾਨੀ ਤੇ ਸੈਨਿਕ ਭਲਾਈ ਮੰਤਰੀ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਤਿਰੰਗਾ ਝੰਡਾ ਲਹਿਰਾਉਣਗੇ । ਸਮਾਗਮ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ । ਮੁੱਖ ਮਹਿਮਾਨ ਠੀਕ 5.58 ਵਜੇ ਸਮਾਗਮ ਵਿਚ ਪੁੱਜਣਗੇ ਅਤੇ 9 ਵਜੇ ਤਿਰੰਗਾ ਝੰਡਾ ਲਹਿਰਾਉਣਗੇ । ਇਸ ਉਪਰੰਤ ਮੁੱਖ ਮਹਿਮਾਨ ਵਲੋਂ ਪਰੇਡ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਵੱਖ - ਵੱਖ ਟੁਕੜੀਆਂ ਵਲੋਂ ਮਾਰਚ ਪਾਸਟ ਕੀਤਾ ਜਾਵੇਗਾ । ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਹੋਵੇਗਾ , ਜਿਸ ਤੋਂ ਬਾਅਦ ਵੱਖ - ਵੱਖ ਸਕੂਲਾਂ ਦੇ ਬੱਚਿਆਂ ਵਲੋਂ ਪੀ . ਟੀ . ਸ਼ੋਅ ਤੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਜਾਵੇਗੀ । 10.20 ਵਜੇ ਸਨਮਾਨਾਂ ਤੇ ਇਨਾਮਾਂ ਦੀ ਵੰਡ ਕੀਤੀ ਜਾਵੇਗੀ । ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਵੇਗੀ । ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਡੀ . ਸੀ . ਪੀ . ( ਹੈੱਡਕੁਆਰਟਰ ) ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਦਿਸ਼ਾ - ਨਿਰਦੇਸ਼ਾਂ ’ ਤੇ ਪੁਲਿਸ ਦੇ ਗਜ਼ਟਿਡ , ਨਾਨ - ਗਜ਼ਟਿਡ ਅਫਸਰਾਂ ਤੋਂ ਇਲਾਵਾ ਵੱਖ - ਵੱਖ ਥਾਣਿਆਂ ਦੇ ਮੁਖੀ , ਬ੍ਰਾਂਚਾਂ ਦੇ ਇੰਚਾਰਜ ਅਤੇ ਦਫਤਰੀ ਸਟਾਫ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ । ਸ਼ਹਿਰ ਵਿੱਚ ਵਿਸ਼ੇਸ਼ ਨਾਕੇਬੰਦੀ ਕੀਤੀ ਜਾ ਚੁੱਕੀ ਹੈ ਤੇ ਪਿਛਲੇ ਦੋ ਦਿਨ ਤੋਂ ਪੁਲਿਸ ਅਧਿਕਾਰੀ ਸ਼ਹਿਰ ਦੇ ਵੱਖ - ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੱਢ ਰਹੇ ਹਨ । ਬੀਤੇ ਦਿਨ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਖੁਦ ਫਲੈਗ ਮਾਰਚ ਵਿੱਚ ਸ਼ਾਮਲ ਹੋਏ ਸਨ । ਸ਼ੁੱਕਰਵਾਰ ਨੂੰ ਵੀ ਵੱਖ - ਵੱਖ ਸਬ - ਡਵੀਜ਼ਨਾਂ ਅੰਦਰ ਏ . ਸੀ . ਪੀਜ਼ . ਵਲੋਂ ਸੰਬੰਧਤ ਥਾਣਿਆਂ ਦੀ ਪੁਲਿਸ ਨਾਲ ਬਾਜ਼ਾਰਾਂ ਵਿੱਚ ਫਲੈਗ ਮਾਰਚ ਕੱਢੇ ਗਏ । ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਰ ਤਰ੍ਹਾਂ ਦੀ ਸਰਗਰਮੀ ’ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ । ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਧ - ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ । ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵਲੋਂ ਰੂਟ ਪਲਾਨ ਜਾਰੀ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿੰਗ ਵਲੋਂ 15 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹਿਰ ਵਿੱਚ ਟ੍ਰੈਫਿਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ । ਇਸ ਦੌਰਾਨ ਆਮ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਕੁਝ ਸੜਕਾਂ ’ ਤੇ ਆਵਾਜਾਈ ਆਮ ਵਾਹਨਾਂ ਲਈ ਸੀਮਤ ਰਹੇਗੀ , ਜਦਕਿ ਵੱਖ - ਵੱਖ ਸਥਾਨਾਂ ਤੋਂ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾਵੇਗਾ । ਟ੍ਰੈਫਿਕ ਰੂਟ ਪਲਾਨ ਅਨੁਸਾਰ ਨਕੋਦਰ ਚੌਕ , ਫੁੱਟਬਾਲ ਚੌਕ , ਰਵਿਦਾਸ ਚੌਕ , ਮਨਬਰੋ ਚੌਕ , ਡੇਅਰੀ ਚੌਕ , ਸ਼ਿਵਾਨੀ ਪਾਰਕ , ਗੀਤਾ ਮੰਦਰ ਚੌਕ , ਲਿਬਰਟੀ ਚੌਕ , ਚੁੰਨਮੁਨ ਚੌਕ , ਮਿਲਕ ਬਾਰ ਚੌਕ , ਮਸੰਦ ਚੌਕ , ਗੁਰੂ ਨਾਨਕ ਮਿਸ਼ਨ ਚੌਕ , ਏ . ਪੀ . ਜੇ . ਟੀ - ਪੁਆਇੰਟ , ਬੀ . ਐੱਮ . ਸੀ . ਚੌਕ , ਸਤਲੁਜ ਚੌਕ , ਟੀ - ਪੁਆਇੰਟ ਪੁਲਿਸ ਲਾਈਨਜ਼ ਅਤੇ ਪੀ . ਏ . ਪੀ . ਚੌਕ ਸਮੇਤ ਮੁੱਖ ਚੌਕਾਂ ’ ਤੇ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ । ਖ਼ਾਲਸਾ ਸਕੂਲ ਟੀ - ਪੁਆਇੰਟ ਤੋਂ ਰੈੱਡ ਕਰਾਸ ਮੋੜ , ਰੈੱਡ ਕਰਾਸ ਮੋੜ ਤੋਂ ਮਿਲਕ ਬਾਰ ਚੌਕ , ਮਸੰਦ ਚੌਕ ਤੋਂ ਮਿਲਕ ਬਾਰ ਚੌਕ ਅਤੇ ਮਿਲਕ ਬਾਰ ਚੌਕ ਤੋਂ ਚੁੰਨਮੁਨ ਚੌਕ ਵੱਲ ਜਾਂਦੇ ਰਸਤਿਆਂ ’ ਤੇ ਆਮ ਵਾਹਨਾਂ ਦੀ ਆਵਾਜਾਈ ਸੀਮਤ ਰਹੇਗੀ । ਇਸੇ ਤਰ੍ਹਾਂ ਗੁਰੂ ਨਾਨਕ ਮਿਸ਼ਨ ਚੌਕ ਤੋਂ ਚੁੰਨਮੁਨ ਚੌਕ ਅਤੇ ਏ . ਪੀ . ਜੇ . ਟੀ - ਪੁਆਇੰਟ ਤੋਂ ਚੁੰਨਮੁਨ ਚੌਕ ਵੱਲ ਜਾਣ ਵਾਲੀ ਆਵਾਜਾਈ ਲਈ ਵੀ ਪਾਬੰਦੀਆਂ ਰਹਿਣਗੀਆਂ । ਟ੍ਰੈਫਿਕ ਪੁਲਿਸ ਵੱਲੋਂ ਆਮ ਵਾਹਨਾਂ ਲਈ ਨਕੋਦਰ ਰੋਡ , ਗੜ੍ਹਾ ਰੋਡ , ਕੂਲ ਰੋਡ , 66 ਫੁੱਟੀ ਰੋਡ , ਕਾਰ ਵਾਸ਼ ਮੋੜ , ਯੂ . ਈ . ਫੇਜ਼ -2 ਲਾਈਟਸ ਚੌਕ , ਸੀ . ਟੀ . ਮੋੜ , ਦੁਲਹਨ ਪੈਲੇਸ ਚੌਕ , ਨਾਮਦੇਵ ਚੌਕ , ਵਾਈ - ਪੁਆਇੰਟ , ਬੀ . ਐੱਮ . ਸੀ . ਚੌਕ ਅਤੇ ਪੀ . ਏ . ਪੀ . ਚੌਕ ਸਮੇਤ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਵਿਵਸਥਾ ਕੀਤੀ ਗਈ ਹੈ । ਏ . ਸੀ . ਪੀ . ਟ੍ਰੈਫਿਕ ਅਜੇ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਸਮਾਗਮ ਵਾਲੇ ਖੇਤਰ ਵੱਲ ਜਾਣ ਤੋਂ ਗੁਰੇਜ਼ ਕਰਨ ਅਤੇ ਆਪਣੀ ਮੰਜ਼ਿਲ ’ ਤੇ ਪਹੁੰਚਣ ਲਈ ਪਹਿਲਾਂ ਤੋਂ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ । ਪੁਲਿਸ ਵੱਲੋਂ ਵੱਖ - ਵੱਖ ਚੌਕਾਂ ’ ਤੇ ਤਾਇਨਾਤ ਟ੍ਰੈਫਿਕ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ , ਤਾਂ ਜੋ ਆਜ਼ਾਦੀ ਦਿਵਸ ਸਮਾਗਮ ਦੌਰਾਨ ਆਵਾਜਾਈ ਵਿਵਸਥਾ ਸੁਚਾਰੂ ਬਣੀ ਰਹੇ ।
ਪਿਛਲੀ ਖ਼ਬਰ ਹਰਜੋਤ ਕੌਰ ਲੋਟੀਆਂ ਨੇ ਇਲਾਕੇ ਦੀਆਂ ਧੀਆਂ - ਭੈਣਾ ਤੇ ਮਾਤਾਵਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਡਾ. ਗੁਰਪ੍ਰੀਤ ਕੌਰ ਮਾਨ... ਅਗਲੀ ਖ਼ਬਰ ਹਮਲੇ ਦੌਰਾਨ ਬਹਾਦਰੀ ਵਿਖਾਉਣ ਵਾਲੇ ਇੰਸਪੈਕਟਰ ਦੀ ਕੀਤੀ ਤਾਰੀਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।