14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਉੱਤਰਾਖੰਡ ਦੇ ਚਮੋਲੀ ’ਚ ਸੁਰੰਗ ’ਚ ਪਾਣੀ ਭਰਨ ਕਾਰਨ 7 ਮਜ਼ਦੂਰਾਂ ਦੀ ਮੌਤ

ਚਮੋਲੀ, 13 ਅਗਸਤ (ਪੀ.ਟੀ.ਆਈ.)-ਉਤਰਾਖੰਡ ਵਿਚ ਲਗਾਤਾਰ ਮੀਂਹ ਪੈਣ ਕਾਰਨ ਚਮੋਲੀ ਜ਼ਿਲ੍ਹੇ ਵਿਚ ਅੱਜ ਦੇਰ ਸ਼ਾਮ ਇਕ ਨਿਰਮਾਣ ਅਧੀਨ ਸੁਰੰਗ ਵਿਚ ਪਾਣੀ ਭਰ ਗਿਆ ਤੇ ਉੱਥੇ ਕੰਮ ਕਰ ਰਹੇ ਦੋ ਦਰਜਨ ਤੋਂ ਵਧ ਮਜ਼ਦੂਰ ਅੰਦਰ ਫਸ ਗਏ। ਸਥਾਨਕ ...

ਅਜੀਤ ਡੈਸਕ 14-08-2026

ਚਮੋਲੀ, 13 ਅਗਸਤ (ਪੀ.ਟੀ.ਆਈ.)-ਉਤਰਾਖੰਡ ਵਿਚ ਲਗਾਤਾਰ ਮੀਂਹ ਪੈਣ ਕਾਰਨ ਚਮੋਲੀ ਜ਼ਿਲ੍ਹੇ ਵਿਚ ਅੱਜ ਦੇਰ ਸ਼ਾਮ ਇਕ ਨਿਰਮਾਣ ਅਧੀਨ ਸੁਰੰਗ ਵਿਚ ਪਾਣੀ ਭਰ ਗਿਆ ਤੇ ਉੱਥੇ ਕੰਮ ਕਰ ਰਹੇ ਦੋ ਦਰਜਨ ਤੋਂ ਵਧ ਮਜ਼ਦੂਰ ਅੰਦਰ ਫਸ ਗਏ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਚਮੋਲੀ ਦੇ ਪਿੱਪਲਕੋਟੀ ਵਿਚ ਨਿਰਮਾਣ ਅਧੀਨ 3 ਕਿਲੋਮੀਟਰ ਲੰਬੀ ਸੁਰੰਗ ਵਿਚ ਪਾਣੀ ਰਿਸਣ ਲੱਗ ਪਿਆ। ਸੁਰੰਗ ਮਲਬੇ ਅਤੇ ਪਾਣੀ ਨਾਲ ਭਰ ਜਾਣ ਕਾਰਨ 22 ਮਜ਼ਦੂਰ ਅੰਦਰ ਫਸ ਗਏ। ਇਸ ਘਟਨਾ ਵਿਚ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਰਾਜ ਆਫ਼ਤ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਬਚਾਉਣ ਲਈ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਬਚਾਏ ਗਏ ਮਜ਼ਦੂਰਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਮਜ਼ਦੂਰ ਛੱਤੀਸਗੜ੍ਹ ਅਤੇ ਝਾਰਖੰਡ ਦੇ ਰਹਿਣ ਵਾਲੇ ਹਨ।

ਪਿਛਲੀ ਖ਼ਬਰ ਏਅਰ ਇੰਡੀਆ ਤੇ ਏ.ਆਈ. ਐਕਸਪ੍ਰੈੱਸ ਦੇ ਸਾਰੇ ਪਾਇਲਟਾਂ ਦਾ ਕਰਵਾਉਣਗੀਆਂ ਡੋਪ ਟੈਸਟ ਅਗਲੀ ਖ਼ਬਰ ਚੀਨ ਨੇ ਭਾਰਤੀ ਫੌਜੀਆਂ ਨੂੰ ਅਰੁਣਾਚਲ ਪ੍ਰਦੇਸ਼ ਦੇ ਕੁਝ ਸਰਹੱਦੀ ਇਲਾਕਿਆਂ ’ਚ ਗਸ਼ਤ ਕਰਨ ਤੋਂ ਰੋਕਿਆ-ਰਾਹੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।