10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਾਕਿ ’ਚ ਲਸ਼ਕਰ ਦੇ ਸੀਨੀਅਰ ਕਮਾਂਡਰ ਦੀ ਭੇਦਭਰੇ ਹਾਲਾਤ ’ਚ ਮੌਤ

ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਇਕ ਸੀਨੀਅਰ ਕਮਾਂਡਰ ਦੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਭੇਦਭਰੇ ਹਾਲਾਤ ’ਚ ਮੌਤ ਹੋ ਗਈ ਹੈ। ਜਦੋਂ ਕਮਾਂਡਰ ਕਾਰੀ ਸਈਦ....

ਅਜੀਤ ਡੈਸਕ 10-08-2026

ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਇਕ ਸੀਨੀਅਰ ਕਮਾਂਡਰ ਦੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਭੇਦਭਰੇ ਹਾਲਾਤ ’ਚ ਮੌਤ ਹੋ ਗਈ ਹੈ। ਜਦੋਂ ਕਮਾਂਡਰ ਕਾਰੀ ਸਈਦ ਅਬਦੁਲ ਅਜ਼ੀਜ਼ ਕੁਬਾ ਮਸਜਿਦ ’ਚ ਨਮਾਜ਼ ਪੜ੍ਹਨ ਲਈ ਪਹੁੰਚਿਆ ਤਾਂ ਉਹ ਅਚਾਨਕ ਗੇਟ ’ਤੇ ਡਿਗ ਪਿਆ। ਉਸ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਮਸਜਿਦ ਜਾਣ ਤੋਂ ਪਹਿਲਾਂ ਇਕ ਅਣਜਾਣ ਰੈਸਟੋਰੈਂਟ ’ਚ ਖਾਣਾ ਖਾਧਾ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰੀ ਸਈਦ ਲਸ਼ਕਰ-ਏ-ਤਾਇਬਾ ਦਾ ਮੁੱਖ ਕਮਾਂਡਰ ਸੀ। ਉਸ ਕੋਲ ਜੰਮੂ-ਕਸ਼ਮੀਰ ’ਚ ਮੁਕਾਬਲਿਆਂ ਵਿਚ ਮਾਰੇ ਜਾਣ ਵਾਲੇ ਅੱਤਵਾਦੀਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਵਿਭਾਗ ਦੀ ਜ਼ਿੰਮੇਵਾਰੀ ਸੀ। ਉਸ ਦੀ ਅਚਾਨਕ ਮੌਤ ਨੇ ਇਕ ਵਾਰ ਫਿਰ ਸਮੂਹ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ। ਹਾਲ ਹੀ ’ਚ ਲਸ਼ਕਰ ਦੇ ਇਕ ਸੀਨੀਅਰ ਮੈਂਬਰ ਰਿਜ਼ਵਾਨ ਨੇ ਰੈਲੀ ਦੌਰਾਨ ਜਨਤਕ ਤੌਰ ’ਤੇ ਦਾਅਵਾ ਕੀਤਾ ਸੀ ਕਿ ਅਣਜਾਣ ਵਿਅਕਤੀਆਂ ਨੇ ਪਾਕਿ ਦੇ ਅੰਦਰ ਸੰਗਠਨ ਦੇ 30 ਮੈਂਬਰਾਂ ਨੂੰ ਮਾਰ ਦਿੱਤਾ ਹੈ। ਹਾਲ ਹੀ ਦੇ ਸਾਲਾਂ ’ਚ ਪਾਕਿ ’ਚ ‘ਅਣਪਛਾਤੇ ਹਮਲਾਵਰ’ ਸ਼ਬਦ ਬਹੁਤ ਮਸ਼ਹੂਰ ਹੋ ਗਿਆ ਹੈ। ਭਾਰਤ ਵਿਰੁੱਧ ਸਰਗਰਮ ਬਹੁਤ ਸਾਰੇ ਅੱਤਵਾਦੀ ਇਨ੍ਹਾਂ ਅਣਪਛਾਤੇ ਹਮਲਾਵਰਾਂ ਦੁਆਰਾ ਮਾਰੇ ਗਏ ਹਨ। ਪਾਕਿ ’ਚ ਸੁਰੱਖਿਆ ਖੇਤਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਅਣਪਛਾਤੇ ਹਮਲਾਵਰ ਭਾਰਤ ਦੇ ਇਸ਼ਾਰੇ ’ਤੇ ਹੱਤਿਆਵਾਂ ਕਰ ਰਹੇ ਹਨ। ਦੱਸਣਯੋਗ ਹੈ ਕਿ ਲਸ਼ਕਰ ’ਤੇ ਸੰਯੁਕਤ ਰਾਸ਼ਟਰ ਦੁਆਰਾ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਿਲ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ।

ਪਿਛਲੀ ਖ਼ਬਰ ਨਿੱਜੀ ਕੰਪਨੀ ਦਾ ਸਿਖਲਾਈ ਜਹਾਜ਼ ਰਨਵੇਅ ਤੋਂ ਖਿਸਕਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ ਅਗਲੀ ਖ਼ਬਰ ਈ.ਡੀ. ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।