10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਈ.ਡੀ. ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ ਵਧਾਇਆ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਇਕ ਸਰਕਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਕੇਂਦਰ ਨੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਕੇਟ) ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ 13 ਅਗਸਤ ਦੇ ਬਾਅਦ ਇਕ ਸਾਲ ਲਈ ਵਧਾ ....

ਅਜੀਤ ਡੈਸਕ 10-08-2026

ਨਵੀਂ ਦਿੱਲੀ, 9 ਅਗਸਤ (ਏਜੰਸੀ)-ਇਕ ਸਰਕਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਕੇਂਦਰ ਨੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਕੇਟ) ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ 13 ਅਗਸਤ ਦੇ ਬਾਅਦ ਇਕ ਸਾਲ ਲਈ ਵਧਾ ਦਿੱਤਾ ਹੈ। ਇਨਕਮ ਟੈਕਸ ਕੇਡਰ ਦੇ 1993 ਬੈਚ ਦੇ ਇੰਡੀਅਨ ਰੈਵੇਨਿਊ ਸਰਵਿਸ ਅਧਿਕਾਰੀ ਨਵੀਨ (59) 14 ਅਗਸਤ 2024 ਤੋਂ ਈ.ਡੀ. ਦੇ ਪੂਰੇ ਸਮੇਂ ਦੇ ਮੁਖੀ ਵਜੋਂ ਅਗਵਾਈ ਕਰ ਰਹੇ ਹਨ। ਸਨਿਚਰਵਾਰ ਨੂੰ ਜਾਰੀ ਆਦੇਸ਼ ’ਚ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਆਦੇਸ਼ ’ਚ ਕਿਹਾ ਹੈ ਕਿ ਉਸ ਨੇ ਈ.ਡੀ. ਡਾਇਰੈਕਟਰ ਵਜੋਂ ਨਵੀਨ ਦਾ ਕਾਰਜਕਾਲ 13 ਅਗਸਤ 2026 ਦੇ ਬਾਅਦ ਇਕ ਸਾਲ ਲਈ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਤੰਬਰ 2023 ’ਚ ਨਵੀਨ ਨੂੰ ਏਜੰਸੀ ਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਸੀ।

ਪਿਛਲੀ ਖ਼ਬਰ ਪਾਕਿ ’ਚ ਲਸ਼ਕਰ ਦੇ ਸੀਨੀਅਰ ਕਮਾਂਡਰ ਦੀ ਭੇਦਭਰੇ ਹਾਲਾਤ ’ਚ ਮੌਤ ਅਗਲੀ ਖ਼ਬਰ ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਵਲੋਂ ਨਿਤਿਨ ਨਬੀਨ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।