26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪ੍ਰਧਾਨ ਮੰਤਰੀ ਨੇ ਇਟਲੀ ਦੀ ਹਮਰੁਤਬਾ ਮੇਲੋਨੀ ਨੂੰ ਭੇਟ ਕੀਤੇ ਦੋ ਖਾਸ ਸ਼ਾਲ

ਅਜੀਤ ਡੈਸਕ 22-05-2026

ਹੋਰਨਾਂ ਦੇਸ਼ਾਂ ਦੇ ਮੁਖੀਆਂ ਨੂੰ ਵੀ ਦਿੱਤੇ ਕਈ ਸਵਦੇਸ਼ੀ ਤੋਹਫ਼ੇ
ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜ ਦੇਸ਼ਾਂ ਦੇ ਵਿਦੇਸ਼ ਦੌਰੇ ਦੌਰਾਨ ਉਥੋਂ ਦੇ ਮੁਖੀਆਂ ਨੂੰ ਸਵਦੇਸ਼ੀ ਅਤੇ ਯਾਦਗਾਰ ਤੋਹਫ਼ੇ ਦਿੱਤੇ |
ਇਟਲੀ ਦੇ ਰਾਸ਼ਟਰਪਤੀ ਨੂੰ ਦਿੱਤਾ ਸੀ.ਡੀ. ਨਾਲ ਭਰਿਆ ਡੱਬਾ
ਪ੍ਰਧਾਨ ਮੰਤਰੀ ਨੇ ਇਟਲੀ ਦੇ ਰਾਸ਼ਟਰਪਤੀ ਸਰਜਿਓ ਮੈਟਾਰੇਲਾ ਨੂੰ ਪੰਡਤ ਭੀਮਸੇਨ ਜੋਸ਼ੀ ਅਤੇ ਐਮ.ਐਸ. ਸੁੱਬੁਲਕਸ਼ਮੀ ਦੀਆਂ ਸੀ.ਡੀ. ਨਾਲ ਭਰਿਆ ਸੰਗਮਰਮਰ ਦੀ ਨਕਾਸ਼ੀ ਵਾਲਾ ਇਕ ਡੱਬਾ ਵੀ ਭੇਟ ਕੀਤਾ |
ਸੰਯੁਕਤ ਰਾਸ਼ਟਰ ਦੇ ਐਫ.ਏ.ਓ. ਡਾਇਰੈਕਟਰ ਜਨਰਲ ਨੂੰ ਦਿੱਤੇ ਮਿਲੇਟ ਬਾਰ
ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੇ ਅਨਾਜ ਅਤੇ ਖੇਤਰੀ ਸੰਗਠਨ (ਐਫ.ਏ.ਓ.) ਦੇ ਡਾਇਰੈਕਟਰ ਜਨਰਲ ਡਾ. ਕੂ ਡੋਂਗਯੂ ਨੂੰ ਬਾਜਰਾ ਅਤੇ ਜਵਾਰ ਨਾਲ ਬਣੇ ਮਿਲੇਟ ਬਾਰ ਤੋਹਫੇ 'ਚ ਦਿੱਤੇ ਜਿਨ੍ਹਾਂ ਦੀ ਖੇਤੀ ਮਹਾਰਾਸ਼ਟਰ ਦੇ ਸੋਲਾਪੁਰ, ਅਹਿਮਦਨਗਰ ਅਤੇ ਮਰਾਠਵਾੜਾ ਖਿੱਤੇ 'ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ | ਮੋਦੀ ਨੇ ਡਾ. ਕੂ ਨੂੰ ਭਾਰਤ ਦੇ ਬਿਹਤਰੀਨ ਅਨਾਜਾਂ ਦਾ ਇਕ ਡੱਬਾ ਵੀ ਤੋਹਫੇ 'ਚ ਦਿੱਤਾ ਜਿਸ 'ਚ ਕੇਰਲ ਦੇ ਪਲੱਕੜ ਦੀ ਕਾਲੀ ਮਿੱਟੀ 'ਚ ਉਗਾਏ ਲਾਲ ਚੌਲ, ਪੱਛਮੀ ਬੰਗਾਲ ਦਾ ਪ੍ਰੀਮੀਅਮ ਗੋਬਿੰਦੋਭੋਗ ਚੌਲ, ਇੰਡੋ ਗੰਗਾ ਦੇ ਮੈਦਾਨਾਂ 'ਚ ਪੈਦਾ ਹੋਣ ਵਾਲੇ ਬਾਸਮਤੀ ਚੌਲ, ਅਸਾਮ 'ਚ ਉਗਾਏ ਜਾਣ ਵਾਲੇ ਜੋਹਾਂ ਚੌਲ ਅਤੇ ਉੱਤਰ ਪ੍ਰਦੇਸ਼ 'ਚ ਪੈਦਾ ਹੋਣ ਵਾਲੇ ਕਾਲਾਨਮਕ ਚੌਲ ਸ਼ਾਮਿਲ ਸਨ |
ਨੀਦਰਲੈਂਡ ਦੇ ਰਾਜਾ ਰਾਣੀ ਨੂੰ ਦਿੱਤੇ ਰਾਜਸਥਾਨੀ ਤੋਹਫ਼ੇ
ਪ੍ਰਧਾਨ ਮੰਤਰੀ ਨੇ ਨੀਦਰਲੈਂਡ ਦੇ ਰਾਜਾ ਵਿਲੇਮ ਐਲੇਕਜ਼ੈਂਡਰ ਅਤੇ ਰਾਣੀ ਮੈਕਸਿਮਾ ਨੂੰ ਰਾਜਸਥਾਨ ਦੀ ਬਲੂ ਪਾਦਰੀ ਅਤੇ ਮੀਨਾਕਾਰੀ ਅਤੇ ਕੁੰਦਨ ਦੀਆਂ ਵਾਲੀਆਂ ਭੇਟ ਕੀਤੀਆਂ |

ਪਿਛਲੀ ਖ਼ਬਰ ਪਾਕਿ ਦੇ ਗ੍ਰਹਿ ਮੰਤਰੀ ਵਲੋਂ ਈਰਾਨੀ ਰਾਸ਼ਟਰਪਤੀ ਨਾਲ ਮੁਲਾਕਾਤ ਅਗਲੀ ਖ਼ਬਰ ਚੀਫ਼ ਜਸਟਿਸ ਵਲੋਂ ਦੇਸ਼ ਭਰ 'ਚ ਹਾਈ ਕੋਰਟਾਂ ਨੂੰ ਆਨਲਾਈਨ ਸੁਣਵਾਈ ਕਰਨ ਦਾ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।