26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਚੀਫ਼ ਜਸਟਿਸ ਵਲੋਂ ਦੇਸ਼ ਭਰ 'ਚ ਹਾਈ ਕੋਰਟਾਂ ਨੂੰ ਆਨਲਾਈਨ ਸੁਣਵਾਈ ਕਰਨ ਦਾ ਨਿਰਦੇਸ਼

ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਜਗਤਾਰ ਸਿੰਘ)-ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਅਕਾਂਤ ਨੇ ਕਿਹਾ ਕਿ ਦੇਸ਼ ਭਰ ਵਿਚ ਹਾਈ ਕੋਰਟਾਂ ਨੂੰ ਆਨਲਾਈਨ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਇਸ ਨੂੰ ਪਹਿਲਾਂ ਹੀ ਲਾਗੂ ਕਰ ਦਿੱਤਾ ਹੈ ¢ ਚੀਫ਼ ਜਸਟਿਸ ਨੇ ਇਹ ਟਿੱਪਣੀ ਤਦ ਕੀਤੀ ਜਦੋਂ ਇਕ ਵਕੀਲ ਨੇ ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਦੇ ਮੂਹਰੇ ਇਕ ਪਟੀਸ਼ਨ ਦਾਖਲ ਕੀਤੀ, ਜਿਸ ਵਿਚ ਦਿੱਲੀ ਦੀਆਂ ਸਾਰੀਆਂ ਅਦਾਲਤਾਂ ਨੂੰ ਆਪਣਾ ਕੰਮਕਾਜ ਆਨਲਾਈਨ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ ¢ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਜੱਜਾਂ ਨੂੰ ਆਨਲਾਈਨ ਸੁਣਵਾਈ ਦੀ ਅਪੀਲ ਕੀਤੀ ਹੈ ¢ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਹਾਈ ਕੋਰਟਾਂ ਵਿਚ ਇਸ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ ਇਹ ਬਾਰ ਅਤੇ ਬੈਂਚ ਦੋਵਾਂ ਦੀ ਇੱਕ ਸਵੈਇੱਛਿਤ ਪ੍ਰਕਿਰਿਆ ਹੋਣੀ ਚਾਹੀਦੀ ਹੈ ¢ ਪਟੀਸ਼ਨਰ ਵਲੋਂ ਮੰਗ ਕੀਤੀ ਗਈ ਸੀ ਕਿ ਰਾਸ਼ਟਰ ਹਿਤ ਵਿਚ ਸਾਰੀਆਂ ਜ਼ਿਲ੍ਹਾਂ ਅਦਾਲਤਾਂ ਵਿਚ 3 ਮਹੀਨੇ ਦੇ ਲਈ ਆਨਲਾਈਨ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ ¢

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਇਟਲੀ ਦੀ ਹਮਰੁਤਬਾ ਮੇਲੋਨੀ ਨੂੰ ਭੇਟ ਕੀਤੇ ਦੋ ਖਾਸ ਸ਼ਾਲ ਅਗਲੀ ਖ਼ਬਰ ਨੀਟ ਦਾ ਪੇਪਰ ਸਾਡੇ ਸਿਸਟਮ ਤੋਂ ਲੀਕ ਨਹੀਂ ਹੋਇਆ-ਐਨ.ਟੀ.ਏ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।