ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)-ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਤਵਾਦ ਦੇ ਸੰਬੰਧ 'ਚ ਇਕ ਵਾਰ ਫਿਰ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ¢ 'ਸੈਨਾ ਸੰਵਾਦ' ਪ੍ਰੋਗਰਾਮ ਵਿਚ ਅੱਜ ਜਦੋਂ ਉਨ੍ਹਾਂ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਜੇਕਰ ਪਿਛਲੇ ਸਾਲ ਆਪ੍ਰੇਸ਼ਨ ਸੰਧੂਰ ਵਰਗੀ ਪ੍ਰਸਥਿਤੀਆਂ ਦੁਬਾਰਾ ਪੈਦਾ ਹੁੰਦੀ ਹੈ ਤਾਂ ਭਾਰਤੀ ਫ਼ੌਜ ਦੀ ਕੀ ਪ੍ਰਤੀਕਿਰਿਆ ਹੋਵੇੇਗੀ ¢ ਇਸ ਸਵਾਲ ਦਾ ਸਾਫ਼ ਜਵਾਬ ਦਿੰਦੇ ਹੋਏ ਜਨਰਲ ਦਿਵੇਦੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਅਤੇ ਭਾਰਤ ਵਿਰੁੱਧ ਗਤੀਵਿਧੀਆਂ ਵਿਚ ਸ਼ਾਮਿਲ ਹੋਣਾ ਜਾਰੀ ਰੱਖਦਾ ਹੈ, ਤਾਂ ਉਸ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦਾ ਹੈ ਜਾਂ ਭੂਗੋਲ ਦਾ ¢ ਪ੍ਰੋਗਰਾਮ ਦੌਰਾਨ ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤੀ ਫ਼ੌਜ ਯੁਵਾਵਾਂ ਦੀ ਮਦਦ ਚਾਹੁੰਦੀ ਹੈ ¢ ਉਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਦੇ ਦੌਰਾਨ ਸਿਵਲ ਡਿਫੈਂਸ ਮੁਹਿੰਮ 'ਚ ਰਾਸ਼ਟਰੀ ਕੈਡੇਟ ਕੋਰ (ਐਨ.ਸੀ.ਸੀ.) ਦੁਆਰਾ ਨਿਭਾਈ ਗਈ ਭੂਮਿਕਾ ਦਾ ਵੀ ਜ਼ਿਕਰ ਕੀਤਾ ¢ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਜੰਗ ਸਿਰਫ਼ ਜ਼ਮੀਨ, ਹਵਾ ਜਾਂ ਸਮੁੰਦਰ ਤੱਕ ਸੀਮਤ ਨਹੀਂ ਰਹਿ ਗਿਆ ਹੈ ¢ ਹੁਣ ਇਹ ਜੰਗ ਸਾਈਬਰ, ਸਪੇਸ ਵਿਚ ਵੀ ਸ਼ੁਰੂ ਹੋ ਗਈ ਹੈ | ਅਜਿਹੇ ਵਿਚ ਹਰ ਭਾਰਤੀ ਨੂੰ ਇਸ ਦੇ ਲਈ ਤਿਆਰ ਰਹਿਣਾ ਪਏਗਾ ¢ ਉਨ੍ਹਾਂ ਭਾਰਤ ਦੀ ਤਿਆਰੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਫ਼ੌਜ ਹੁਣ ਨਵੀਂ ਤਕਨੀਕ ਅਤੇ ਡੇਟਾ ਆਧਾਰਿਤ ਜੰਗ ਸਮਰੱਥਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਕਰ ਰਹੀ ਹੈ ¢