23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਰਤ ਤੇ ਨੀਦਰਲੈਂਡ ਵਲੋਂ ਸੈਮੀਕੰਡਕਟਰ ਖੇਤਰ 'ਚ ਮਹੱਤਵਪੂਰਨ ਸਮਝੌਤਾ <br/>

ਅਜੀਤ ਡੈਸਕ 17-05-2026

ਪ੍ਰਧਾਨ ਮੰਤਰੀ ਮੋਦੀ ਨੇ ਡੱਚ ਕੰਪਨੀਆਂ ਨੂੰ ਭਾਰਤ 'ਚ ਡਿਜ਼ਾਈਨ, ਨਵੀਨਤਾ ਤੇ ਨਿਰਮਾਣ ਲਈ ਦਿੱਤਾ ਸੱਦਾ
ਹੇਗ, 16 ਮਈ (ਪੀ. ਟੀ. ਆਈ.)-5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਤਹਿਤ ਨੀਦਰਲੈਂਡ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਯੂਰਪ ਦੇ ਇਕ ਭਰੋਸੇਮੰਦ ਤਕਨਾਲੋਜੀ ਅਤੇ ਨਿਰਮਾਣ ਭਾਈਵਾਲ ਵਜੋਂ ਪੇਸ਼ ਕੀਤਾ | ਇਸ ਦੌਰਾਨ ਟਾਟਾ ਇਲੈਕਟ੍ਰਾਨਿਕਸ ਨੇ ਗੁਜਰਾਤ 'ਚ ਭਾਰਤ ਦੇ ਪਹਿਲੇ ਫਰੰਟ-ਐਂਡ ਚਿੱਪ ਫੈਬਰੀਕੇਸ਼ਨ ਪਲਾਂਟ ਲਈ ਨੀਦਰਲੈਂਡ ਦੀ ਦਿੱਗਜ ਸੈਮੀਕੰਡਕਟਰ ਕੰਪਨੀ ਏ.ਐੱਸ.ਐੱਮ.ਐੱਲ. ਨਾਲ ਇਕ ਬਹੁਤ ਹੀ ਮਹੱਤਵਪੂਰਨ ਸਮਝੌਤੇ 'ਤੇ ਦਸਤਖ਼ਤ ਕੀਤੇ | ਹੇਗ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਦੀ ਮੌਜੂਦਗੀ 'ਚ ਇਹ ਸਮਝੌਤਾ ਹੋਇਆ | ਇਸ ਨਾਲ ਗੁਜਰਾਤ ਦੇ ਧੋਲੇਰਾ 'ਚ ਲੱਗ ਰਹੇ ਸੈਮੀਕੰਡਕਟਰ ਫੈਬਰੀਕੇਸ਼ਨ ਪਲਾਂਟ ਨੂੰ ਵੱਡੀ ਮਦਦ ਮਿਲਣ ਦੀ ਉਮੀਦ ਹੈ ਅਤੇ ਇਹ ਭਾਰਤ ਦੇ ਅੰਦਰ ਹੀ ਚਿੱਪ ਨਿਰਮਾਣ ਦਾ ਆਪਣਾ ਸਿਸਟਮ (ਈਕੋਸਿਸਟਮ) ਤਿਆਰ ਕਰਨ ਦੇ ਯਤਨਾਂ 'ਚ ਇਕ ਬਹੁਤ ਵੱਡਾ ਕਦਮ ਹੈ | ਸੈਮੀਕੰਡਕਟਰ ਚਿੱਪ ਬਣਾਉਣ ਲਈ ਬੇਹੱਦ ਜ਼ਰੂਰੀ ਮੰਨੀ ਜਾਂਦੀ ਉੱਨਤ ਲਿਥੋਗ੍ਰਾਫੀ ਪ੍ਰਣਾਲੀ ਦੇਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਏ.ਐੱਸ.ਐੱਮ.ਐੱਲ. ਇਸ ਪ੍ਰੋਜੈਕਟ 'ਚ ਟਾਟਾ ਇਲੈਕਟ੍ਰਾਨਿਕਸ ਨਾਲ ਮਿਲ ਕੇ ਕੰਮ ਕਰੇਗੀ | ਭਾਰਤ ਸਰਕਾਰ ਇਸ ਸਮਝੌਤੇ ਨੂੰ ਦੁਨੀਆ ਭਰ ਦੀ ਸਪਲਾਈ ਚੇਨ 'ਤੇ ਆਪਣੀ ਨਿਰਭਰਤਾ ਘਟਾਉਣ ਲਈ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਮੰਨ ਰਹੀ ਹੈ | ਸੈਮੀਕੰਡਕਟਰ ਖੇਤਰ ਨੂੰ ਮਿਲਿਆ ਇਹ ਹੁਲਾਰਾ ਨੀਦਰਲੈਂਡ 'ਚ ਪ੍ਰਧਾਨ ਮੰਤਰੀ ਮੋਦੀ ਦੀਆਂ ਮੁਲਾਕਾਤਾਂ ਦਾ ਮੁੱਖ ਕੇਂਦਰ ਰਿਹਾ, ਜਿਥੇ ਉਨ੍ਹਾਂ ਨੇ ਬੰਦਰਗਾਹਾਂ, ਲੌਜਿਸਟਿਕਸ, ਸਵੱਛ ਊਰਜਾ, ਸਿਹਤ ਸੰਭਾਲ, ਹਵਾਬਾਜ਼ੀ (ਐਵੀਏਸ਼ਨ), ਖੇਤੀਬਾੜੀ-ਕਾਰੋਬਾਰ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਡੱਚ ਕੰਪਨੀਆਂ ਦੇ ਸੀ.ਈ.ਓਜ਼ ਨਾਲ ਵੀ ਚਰਚਾ ਕੀਤੀ | ਡੱਚ ਪ੍ਰਧਾਨ ਮੰਤਰੀ ਦੇ ਨਾਲ ਕਾਰੋਬਾਰੀ ਆਗੂਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਾਰਤ ਦੇ ਆਰਥਿਕ ਸੁਧਾਰਾਂ 'ਤੇ ਚਾਨਣਾ ਪਾਇਆ ਅਤੇ ਸੈਮੀਕੰਡਕਟਰਾਂ, ਸਮੁੰਦਰੀ ਬੁਨਿਆਦੀ ਢਾਂਚੇ, ਨਵਿਆਉਣਯੋਗ ਊਰਜਾ, ਮਸਨੂਈ ਬੌਧਿਕਤਾ (ਏ.ਆਈ.) ਤੇ ਡਿਜੀਟਲ ਤਕਨਾਲੋਜੀਆਂ 'ਚ ਡੂੰਘੀ ਵਪਾਰਕ ਭਾਈਵਾਲੀ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਪ੍ਰੇਸ਼ਾਨ <br/> ਅਗਲੀ ਖ਼ਬਰ ਪਾਕਿ ਤੇ ਅਫ਼ਗਾਨਿਸਤਾਨ ਵਿਚਕਾਰ ਮੁੜ ਵਧਿਆ ਤਣਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।