23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪਾਕਿ ਤੇ ਅਫ਼ਗਾਨਿਸਤਾਨ ਵਿਚਕਾਰ ਮੁੜ ਵਧਿਆ ਤਣਾਅ <br/>

ਅਜੀਤ ਡੈਸਕ 17-05-2026

ਪਾਕਿ ਚੌਕੀ 'ਤੇ ਹਮਲੇ 'ਚ 20 ਤੋਂ ਵੱਧ ਮੌਤਾਂ, 35 ਤੋਂ ਵੱਧ ਸੁਰੱਖਿਆ ਕਰਮਚਾਰੀ ਜ਼ਖ਼ਮੀ
ਸੁਰਿੰਦਰ ਕੋਛੜ

ਅੰਮਿ੍ਤਸਰ, 16 ਮਈ-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬਾਜੌਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਚੌਕੀ ਦਮੰਗੀ ਸਕਾਊਟਸ ਕੈਂਪ 'ਤੇ ਹੋਏ ਹਮਲੇ 'ਚ 20 ਤੋਂ ਵੱਧ ਲੋਕ ਮਾਰੇ ਗਏ ਅਤੇ 35 ਤੋਂ ਵੱਧ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ | ਇਸ ਘਟਨਾ ਨੇ ਇਕ ਵਾਰ ਫਿਰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿਚਕਾਰ ਤਣਾਅ ਵਧਾ ਦਿੱਤਾ ਹੈ, ਜਿਸ ਨਾਲ ਜੰਗ ਦਾ ਖ਼ਦਸ਼ਾ ਵਧ ਗਿਆ ਹੈ | ਪਾਕਿ ਦੇ ਉੱਤਰ-ਪੱਛਮੀ ਬਾਜੌਰ 'ਚ ਹੋਏ ਇਸ ਤਾਜ਼ਾ ਹਮਲੇ ਨੂੰ ਸੁਰੱਖਿਆ ਬਲਾਂ 'ਤੇ ਇਕ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ | ਪਾਕਿ ਆਧਾਰਿਤ ਵਿਦਰੋਹੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਲਿਖਤੀ ਬਿਆਨ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਇਸ ਸਮੂਹ ਨੂੰ ਪਾਕਿਸਤਾਨ ਤਾਲਿਬਾਨ ਵੀ ਕਿਹਾ ਜਾਂਦਾ ਹੈ | ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਹਮਲਾਵਰਾਂ ਨੇ ਵਿਸਫੋਟਕਾਂ ਨਾਲ ਭਰੀ ਇਕ ਗੱਡੀ ਨੂੰ ਸੁਰੱਖਿਆ ਕੈਂਪ ਦੇ ਮੁੱਖ ਗੇਟ ਨਾਲ ਟੱਕਰ ਮਾਰ ਦਿੱਤੀ | ਇਸ ਤੋਂ ਬਾਅਦ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ ਅਤੇ ਫਿਰ ਹਮਲਾਵਰ ਕੈਂਪ 'ਚ ਦਾਖ਼ਲ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ | ਬਾਜੌਰ 'ਚ ਦਮੰਗੀ ਸਕਾਊਟਸ ਕੈਂਪ 'ਤੇ ਹੋਏ ਘਾਤਕ ਟੀ. ਟੀ. ਪੀ. ਹਮਲੇ 'ਚ ਆਤਮਘਾਤੀ ਹਮਲਾਵਰਾਂ ਦੀ ਪਛਾਣ ਬੈਤੁੱਲਾ ਉਰਫ਼ ਆਕੀਫ਼ ਉਰਫ਼ ਹੁਨੈਨ ਅਤੇ ਜਲਾਲੂਦੀਨ ਉਰਫ਼ ਸੱਯਾਦ ਵਜੋਂ ਹੋਈ ਹੈ | ਮੀਡੀਆ ਰਿਪੋਰਟਾਂ ਅਨੁਸਾਰ ਹਮਲੇ 'ਚ ਘੱਟੋ-ਘੱਟ 9 ਹਮਲਾਵਰ ਵੀ ਮਾਰੇ ਗਏ | ਇਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਐਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਆਲੇ-ਦੁਆਲੇ ਦੇ ਖੇਤਰ ਨੂੰ ਵੀ ਹਿਲਾ ਦਿੱਤਾ | ਹਮਲੇ ਦੀਆਂ ਜਾਰੀ ਕੀਤੀਆਂ ਤਸਵੀਰਾਂ 'ਚ ਸੁਰੱਖਿਆ ਚੌਕੀ ਤੇ ਕਈ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋਈਆਂ | ਹਮਲੇ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਸੜਕਾਂ ਬੰਦ ਕਰ ਦਿੱਤੀਆਂ ਅਤੇ ਪੂਰੇ ਕੰਪਲੈਕਸ ਨੂੰ ਘੇਰ ਲਿਆ | ਇਹ ਇਲਾਕਾ ਅਫ਼ਗਾਨਿਸਤਾਨ ਨਾਲ ਲੱਗਦੀ ਪਹਾੜੀ ਸਰਹੱਦ ਦੇ ਨੇੜੇ ਹੈ ਅਤੇ ਲੰਬੇ ਸਮੇਂ ਤੋਂ ਅਸਥਿਰ ਖੇਤਰ ਮੰਨਿਆ ਜਾਂਦਾ ਰਿਹਾ ਹੈ | ਇਸ ਤੋਂ ਇਲਾਵਾ ਬਾਜੌਰ ਦੇ ਇਨਾਇਤ ਕਿੱਲੀ ਖੇਤਰ 'ਚ ਇਕ ਹੋਰ ਸੁਰੱਖਿਆ ਕੈਂਪ ਦੇ ਅੰਦਰ ਇਕ ਮੋਰਟਾਰ ਸ਼ੈੱਲ ਡਿੱਗਿਆ, ਜਿਸ 'ਚ ਤਿੰਨ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ | ਇਸ ਹਫ਼ਤੇ ਦੌਰਾਨ ਸੂਬਾ ਖ਼ੈਬਰ ਪਖਤੂਨਖਵਾ 'ਚ ਇਕ ਵਾਹਨ ਬੰਬ ਨੇ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਇਕ ਦਰਜਨ ਤੋਂ ਵੱਧ ਲੋਕ ਮਾਰੇ ਗਏ, ਜਦਕਿ ਇਕ ਬਾਜ਼ਾਰ 'ਚ ਹੋਏ ਧਮਾਕੇ 'ਚ ਘੱਟੋ-ਘੱਟ 9 ਲੋਕ ਮਾਰੇ ਗਏ ਸਨ |

ਪਿਛਲੀ ਖ਼ਬਰ ਭਾਰਤ ਤੇ ਨੀਦਰਲੈਂਡ ਵਲੋਂ ਸੈਮੀਕੰਡਕਟਰ ਖੇਤਰ 'ਚ ਮਹੱਤਵਪੂਰਨ ਸਮਝੌਤਾ <br/> ਅਗਲੀ ਖ਼ਬਰ 1 ਕਰੋੜ 63 ਲੱਖ ਦੇ ਗ਼ਬਨ ਮਾਮਲੇ 'ਚ ਗੁਰਦਾਸਪੁਰ ਦੀ ਐਸ.ਡੀ.ਐਮ. ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।