23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੇਪਰ ਲੀਕ ਮਾਮਲੇ 'ਚ ਪੁਣੇ ਦੀ ਪ੍ਰੋਫੈਸਰ ਦਿੱਲੀ ਤੋਂ ਗਿ੍ਫ਼ਤਾਰ <br/>

ਅਜੀਤ ਡੈਸਕ 17-05-2026
ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਨੀਟ ਯੂ.ਜੀ. 2026 ਪੇਪਰ ਲੀਕ ਮਾਮਲੇ ਵਿਚ ਇਕ ਹੋਰ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ ¢ ਜਾਂਚ ਏਜੰਸੀ ਨੇ ਇਸ ਮਾਮਲੇ ਵਿਚ ਜੀਵ ਵਿਗਿਆਨ ਪ੍ਰੋਫੈਸਰ ਮਨੀਸ਼ਾ ਗੁਰੂਨਾਥ ਮੰਧਾਰੇ ਨੂੰ ਗਿ੍ਫ਼ਤਾਰ ਕਰ ਲਿਆ ਹੈ ¢ ਇਸ ਹਾਈ-ਪ੍ਰੋਫਾਈਲ ਮਾਮਲੇ ਵਿਚ ਹੁਣ ਤੱਕ ਕੁੱਲ 9 ਮੁਲਜ਼ਮਾਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ ¢ ਸੀ.ਬੀ.ਆਈ. ਇਸ ਪੂਰੇ ਰੈਕਟ ਦੀਆਂ ਕੜੀਆਂ ਨੂੰ ਜੋੜਨ 'ਚ ਜੁਟੀ ਹੋਈ ਹੈ ¢ ਪੇਪਰ ਲੀਕ ਦੇ ਤਾਰ ਹੁਣ ਸਿੱਧੇ ਤੌਰ 'ਤੇ ਪ੍ਰੋਫੈਸਰਾਂ ਅਤੇ ਕੋਚਿੰਗ ਸੈਂਟਰਾਂ ਨਾਲ ਜੁੜਦੇ ਜਾ ਰਹੇ ਹਨ ਅਤੇ ਇਸ ਕਾਰਵਾਈ ਨੇ ਤਰਥੱਲੀ ਮਚਾ ਦਿੱਤੀ ਹੈ | ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਨੇ 14 ਮਈ ਨੂੰ ਮਨੀਸ਼ਾ ਵਾਘਮਾਰੇ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਮਨੀਸ਼ਾ ਗੁਰੂਨਾਥ ਮੰਧਾਰੇ ਦੀ ਭੂਮਿਕਾ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ¢ ਸੀ.ਬੀ.ਆਈ. ਹੁਣ ਮਨੀਸ਼ਾ ਮੰਧਾਰੇ ਦੇ ਬੈਂਕ ਖਾਤਿਆਂ ਅਤੇ ਫ਼ੋਨ ਕਾਲਾਂ ਦੀ ਜਾਂਚ ਕਰ ਰਹੀ ਹੈ ¢
ਮੁੱਖ ਦੋਸ਼ੀ ਕੁਲਕਰਨੀ ਅਤੇ ਵਾਘਮਾਰੇ ਨੂੰ 10 ਦਿਨਾਂ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ
ਨਵੀਂ ਦਿੱਲੀ, (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਨੀਟ ਪੇਪਰ ਲੀਕ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਪੀ.ਵੀ. ਕੁਲਕਰਨੀ ਅਤੇ ਇਕ ਹੋਰ ਦੋਸ਼ੀ ਮਨੀਸ਼ਾ ਵਾਘਮਾਰੇ ਨੂੰ 10 ਦਿਨਾਂ ਲਈ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ¢ ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਹੋਰ ਜਾਂਚ ਲਈ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਲਿਜਾਣ ਦੀ ਲੋੜ ਹੈ ਅਤੇ ਵੱਡੀ ਸਾਜਿਸ਼ ਦਾ ਖ਼ੁਲਾਸਾ ਹੋਣਾ ਬਾਕੀ ਹੈ¢ ਸੁਣਵਾਈ ਦÏਰਾਨ ਸੀ.ਬੀ.ਆਈ. ਨੇ ਕਿਹਾ ਕਿ ਕੁਲਕਰਨੀ ਇੱਕ ਵਿਸ਼ਾ ਮਾਹਰ ਸੀ ਅਤੇ 2026 ਨੀਟ ਯੂ.ਜੀ.ਪ੍ਰਸ਼ਨ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਸੀ¢ ਏਜੰਸੀ ਨੇ ਕਿਹਾ ਕਿ ਸਹਿ-ਮੁਲਜ਼ਮ ਧਨੰਜੈ ਲੋਖੰਡੇ ਨੇ ਲੀਕ ਹੋਈ ਸਮੱਗਰੀ ਮਨੀਸ਼ਾ ਵਾਘਮਾਰੇ ਤੋਂ ਪ੍ਰਾਪਤ ਕੀਤੀ ਸੀ¢

ਪਿਛਲੀ ਖ਼ਬਰ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਕੈਦੀ ਦੀ ਗੋਲੀ ਲੱਗਣ ਨਾਲ ਮੌਤ <br/> ਅਗਲੀ ਖ਼ਬਰ ਈ.ਡੀ. ਨੇ ਪੀ.ਐਸ.ਪੀ.ਸੀ.ਐਲ. ਦੇ ਸੀ.ਐੱਮ.ਡੀ. ਬਸੰਤ ਗਰਗ ਨੂੰ ਕੀਤਾ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।