23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਈ.ਡੀ. ਨੇ ਪੀ.ਐਸ.ਪੀ.ਸੀ.ਐਲ. ਦੇ ਸੀ.ਐੱਮ.ਡੀ. ਬਸੰਤ ਗਰਗ ਨੂੰ ਕੀਤਾ ਤਲਬ

ਅਜੀਤ ਡੈਸਕ 17-05-2026

ਚੰਡੀਗੜ•, 16 ਮਈ (ਕਪਿਲ ਵਧਵਾ)-ਹਵਾਲਾ ਰਾਸ਼ੀ ਮਾਮਲੇ ਵਿਚ ਈ.ਡੀ ਕੋਲ ਵਾਧੂ ਪੁਲਿਸ ਰਿਮਾਂਡ 'ਤੇ ਚੱਲ ਰਹੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਸੰਜੀਵ ਅਰੋੜਾ ਨਾਲ ਸੰਬੰਧਿਤ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.) ਨੂੰ ਨੋਟਿਸ ਜਾਰੀ ਕਰਕੇ ਇਕ ਕਥਿਤ ਬੈਂਕ ਗਾਰੰਟੀ ਵਾਪਸੀ ਮਾਮਲੇ ਸੰਬੰਧੀ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਹੈ | ਸੂਤਰਾਂ ਅਨੁਸਾਰ ਇਹ ਮਾਮਲਾ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਨਾਮਕ ਕੰਪਨੀ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਕਰੀਬ 1.96 ਕਰੋੜ ਰੁਪਏ ਦੀ ਬੈਂਕ ਗਾਰੰਟੀ ਵਾਪਸ ਕੀਤੇ ਜਾਣ ਦੇ ਦੋਸ਼ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਉਸ ਸਮੇਂ ਵਾਪਸ ਕੀਤੀ ਗਈ ਜਦੋਂ ਸੰਜੀਵ ਅਰੋੜਾ ਕੋਲ ਪੰਜਾਬ ਸਰਕਾਰ ਵਿਚ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੀ |
ਹੈਂਪਟਨ ਕੋਰਟ ਬਿਜ਼ਨੈੱਸ ਪਾਰਕ ਨਾਲ ਜੁੜਿਆ ਮਾਮਲਾ

ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਸਥਿਤ ਹੈਂਪਟਨ ਕੋਰਟ ਬਿਜ਼ਨਸ ਪਾਰਕ ਨਾਲ ਸੰਬੰਧਿਤ ਹੈ | ਸਾਲ 2023 ਵਿਚ ਜਦੋਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ, ਉਸ ਸਮੇਂ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਵਲੋਂ ਪੀ.ਐਸ.ਪੀ.ਸੀ.ਐਲ. ਕੋਲ ਆਪਣੀ ਬਿਜਲੀ ਮੰਗ 1950 ਕੇ. ਵੀ. ਏ. ਤੋਂ ਵਧਾ ਕੇ 7293 ਕੇ. ਵੀ. ਏ. ਕਰਨ ਲਈ ਸੋਧਿਆ ਹੋਇਆ ਐਨ.ਓ.ਸੀ. ਮੰਗਿਆ ਗਿਆ ਸੀ | ਇਸ ਲਈ ਕੰਪਨੀ ਵਲੋਂ ਨਿਯਮਾਂ ਅਨੁਸਾਰ 1.97 ਕਰੋੜ ਰੁਪਏ ਦੀ ਬੈਂਕ ਗਾਰੰਟੀ ਜਮ੍ਹਾ ਕਰਵਾਈ ਗਈ ਸੀ, ਜੋ ਕਿ 12 ਸਤੰਬਰ, 2028 ਤੱਕ ਵੈਧ ਸੀ | ਇਸ ਤੋਂ ਬਾਅਦ 20 ਅਕਤੂਬਰ, 2023 ਨੂੰ ਐਨ. ਓ. ਸੀ. ਜਾਰੀ ਕਰ ਦਿੱਤਾ ਗਿਆ | ਬਾਅਦ ਵਿਚ ਸਾਲ 2025 ਦੌਰਾਨ, ਜਦੋਂ ਸੰਜੀਵ ਅਰੋੜਾ ਵਿਧਾਇਕ ਬਣ ਚੁੱਕੇ ਸਨ, ਕੰਪਨੀ ਵਲੋਂ ਸਪਲਾਈ ਵੋਲਟੇਜ਼ 66 ਕੇ. ਵੀ. ਤੋਂ ਘਟਾ ਕੇ 11 ਕੇ. ਵੀ. ਕਰਨ ਲਈ ਅਰਜ਼ੀ ਦਿੱਤੀ ਗਈ | ਇਸ ਮੌਕੇ ਕੰਪਨੀ ਨੂੰ ਘੱਟ ਰਕਮ ਵਾਲੀ ਨਵੀਂ ਬੈਂਕ ਗਾਰੰਟੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਪਹਿਲੀ ਬੈਂਕ ਗਾਰੰਟੀ ਨਵੀਂ ਗਾਰੰਟੀ ਜਮ੍ਹਾ ਹੋਣ ਤੋਂ ਬਾਅਦ ਹੀ ਵਾਪਸ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੇਪਰ ਲੀਕ ਮਾਮਲੇ 'ਚ ਪੁਣੇ ਦੀ ਪ੍ਰੋਫੈਸਰ ਦਿੱਲੀ ਤੋਂ ਗਿ੍ਫ਼ਤਾਰ <br/> ਅਗਲੀ ਖ਼ਬਰ ਨਗਰ ਕੌਂਸਲ ਫਿਲੌਰ ਦੀਆਂ ਚੋਣਾਂ ਲਈ 63 ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।