15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬ ਨੂੰ ਲੁੱਟਣ ਵਾਲੇ ਸਾਰੇ ਕੱਟੜ ਭਿ੍ਸ਼ਟਾਚਾਰੀ ਜੇਲ੍ਹ ਜਾਣਗੇ-ਮਾਲੀਵਾਲ

ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਅ.ਬ.)-'ਆਪ' ਦੀ ਬਾਗੀ ਸੰਸਦ ਮੈਂਬਰ ਅਤੇ ਭਾਜਪਾ 'ਚ ਸ਼ਾਮਿਲ ਹੋ ਚੁੱਕੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ. ਡੀ. ਰਾਜਬੀਰ ਦੇ ਸਭ ਤੋਂ ਕਰੀਬੀਆਂ 'ਤੇ ਈ. ਡੀ. ਦੀ ਛਾਪੇਮਾਰੀ ਦੌਰਾਨ ਇਨ੍ਹਾਂ ਲੋਕਾਂ ਨੇ ਨੌਵੀਂ ਮੰਜ਼ਿਲ ਤੋਂ ਨੋਟਾਂ ਦੇ ਬੈਗ ਸੁੱਟਣੇ ਸ਼ੁਰੂ ਕਰ ਦਿੱਤੇ | ਇਹੀ ਲੋਕ ਮੁੱਖ ਮੰਤਰੀ ਦਫ਼ਤਰ 'ਚ ਬੈਠ ਕੇ ਦਲਾਲੀ ਕਰਦੇ ਹਨ | ਕਰੋੜਾਂ ਰੁਪਏ ਲੈ ਕੇ ਬਿਲਡਰਾਂ ਦੇ ਸੀ. ਐਲ. ਯੂ. ਕਰਵਾਏ ਜਾਂਦੇ ਹਨ | ਨਾਜਾਇਜ਼ ਪ੍ਰਾਜੈਕਟ ਪਾਸ ਹੋ ਜਾਂਦੇ ਹਨ | ਕਰੋੜਾਂ ਰੁਪਏ ਹਵਾਲਾ ਜ਼ਰੀਏ ਆਸਟ੍ਰੇਲੀਆ ਪੁੱਜ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਸਾਰੇ ਕੱਟੜ ਭਿ੍ਸ਼ਟਾਚਾਰੀ ਜੇਲ੍ਹ ਜਾਣਗੇ |

ਪਿਛਲੀ ਖ਼ਬਰ ਪੰਜਾਬ ਤੋਂ 25,000 ਤੋਂ 30,000 ਕਰੋੜ ਰੁਪਏ ਵਿਦੇਸ਼ਾਂ 'ਚ ਪਹੁੰਚੇ-ਬਾਜਵਾ ਅਗਲੀ ਖ਼ਬਰ ਡਰਾਉਣ-ਧਮਕਾਉਣ ਦੀ ਰਾਜਨੀਤੀ ਕਦੇ ਸਫ਼ਲ ਨਹੀਂ ਹੋਵੇਗੀ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।