ਨਵੀਂ ਦਿੱਲੀ, 14 ਅਕਤੂਬਰ (ਪੀ. ਟੀ. ਆਈ.)-ਭਾਰਤ ’ਚ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ’ਤੇ ਆਧਾਰਿਤ ਮਹਿੰਗਾਈ ਦਰ ਅਗਸਤ ਦੇ 9.92 ਫ਼ੀਸਦੀ ਤੋਂ ਵਧ ਕੇ ਸਤੰਬਰ ’ਚ 11.39 ਫ਼ੀਸਦੀ ਹੋ ਗਈ ਹੈ। ਸਰਕਾਰ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਖੁਰਾਕੀ ਵਸਤਾਂ, ਨਿਰਮਿਤ ਵਸਤਾਂ ਤੇ ਈਂਧਨ ਤੇ ਬਿਜਲੀ ਦੀਆਂ ਕੀਮਤਾਂ ’ਚ ਵਾਧੇ ਕਾਰਨ ਮਹਿੰਗਾਈ ਦਰ ’ਚ ਇਹ ਤੇਜ਼ੀ ਆਈ ਹੈ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਅਗਸਤ ਦੇ 7.05 ਫ਼ੀਸਦੀ ਤੋਂ ਵਧ ਕੇ ਸਤੰਬਰ ’ਚ 8.66 ਫ਼ੀਸਦੀ ਹੋ ਗਈ। ਨਿਰਮਿਤ ਵਸਤਾਂ ਦੀ ਮਹਿੰਗਾਈ ਦਰ ਵੀ ਵਧ ਕੇ 9.76 ਫ਼ੀਸਦੀ ਦੇ ਲੜੀਵਾਰ ਉੱਚੇ ਪੱਧਰ ’ਤੇ ਪਹੁੰਚ ਗਈ ਜਦਕਿ ਅਗਸਤ ’ਚ ਇਹ 8.37 ਫ਼ੀਸਦੀ ਸੀ। ਇਸੇ ਤਰ੍ਹਾਂ ਈਂਧਨ ਤੇ ਬਿਜਲੀ ਖੇਤਰ ’ਚ ਮਹਿੰਗਾਈ ਦਰ ਅਗਸਤ ਦੇ 22.93 ਫ਼ੀਸਦੀ ਤੋਂ ਵਧ ਕੇ ਸਤੰਬਰ ’ਚ 25.85 ਫ਼ੀਸਦੀ ਹੋ ਗਈ। ਵਣਜ ਤੇ ਉਦਯੋਗ ਮੰਤਰਾਲੇ ਅਨੁਸਾਰ ਸਤੰਬਰ 2026 ਦੌਰਾਨ ਖਣਿਜ ਤੇਲ, ਖੁਰਾਕੀ ਵਸਤਾਂ, ਕੱਚਾ ਤੇਲ ਤੇ ਕੁਦਰਤੀ ਗੈਸ, ਕੋਲਾ, ਲਿਗਨਾਈਟ, ਬੁਨਿਆਦੀ ਧਾਤਾਂ, ਰਸਾਇਣਕ ਉਤਪਾਦ, ਕੱਪੜਾ, ਰਬੜ, ਪਲਾਸਟਿਕ ਤੇ ਬਿਜਲੀ ਦੇ ਉਪਕਰਨਾਂ ਦੀਆਂ ਕੀਮਤਾਂ ’ਚ ਵਾਧੇ ਨੇ ਥੋਕ ਮਹਿੰਗਾਈ ਦਰ ਨੂੰ ਉੱਪਰ ਧੱਕਿਆ ਹੈ। ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਥੋਕ ਮਹਿੰਗਾਈ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੱਛਮੀ ਏਸ਼ੀਆ ’ਚ ਜੰਗ ਤੇ ਇਸ ਕਾਰਨ ਹੋਰਮੁਜ਼ ਜਲਡਮਰੂ ਦਾ ਰਸਤਾ ਬੰਦ ਹੋਣ ਨਾਲ ਵਿਸ਼ਵ ਪੱਧਰ ’ਤੇ ਕੱਚੇ ਤੇਲ ਤੇ ਖਾਦਾਂ ਦੀਆਂ ਕੀਮਤਾਂ ਵਧੀਆਂ ਹਨ। ਭਾਰਤ ਆਪਣੇ ਕੱਚੇ ਤੇਲ ਦੀ ਵੱਡੀ ਮਾਤਰਾ ਇਸੇ ਸਮੁੰਦਰੀ ਰਸਤੇ ਰਾਹੀਂ ਦਰਾਮਦ ਕਰਦਾ ਹੈ। ਇਸ ਦਾ ਅਸਰ ਖੁਰਾਕੀ ਵਸਤਾਂ ਤੇ ਹੋਰ ਜਿਣਸਾਂ ਦੀਆਂ ਕੀਮਤਾਂ ’ਤੇ ਵੀ ਪਿਆ ਹੈ।
ਥੋਕ ਮਹਿੰਗਾਈ ਦਰ 11.39 ਫ਼ੀਸਦੀ ’ਤੇ ਪੁੱਜੀ
ਨਵੀਂ ਦਿੱਲੀ, 14 ਅਕਤੂਬਰ (ਪੀ. ਟੀ. ਆਈ.)-ਭਾਰਤ ’ਚ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ’ਤੇ ਆਧਾਰਿਤ ਮਹਿੰਗਾਈ ਦਰ ਅਗਸਤ ਦੇ 9.92 ਫ਼ੀਸਦੀ ਤੋਂ ਵਧ ਕੇ ਸਤੰਬਰ ’ਚ 11.39 ਫ਼ੀਸਦੀ ਹੋ ਗਈ ਹੈ। ਸਰਕਾਰ ਵਲੋਂ ...
ਅਜੀਤ ਡੈਸਕ
15-10-2026