15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

208 ਨੰਬਰ ਕੋਠੀ ਸੰਬੰਧੀ ਮਚੀ ਰਹੀ ਹਫੜਾ-ਦਫੜੀ

ਮਾਨਸਾ, 14 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸ਼ਾਮ ਸਮੇਂ ਸਥਾਨਕ ਗਰੀਨ ਵੈਲੀ (ਕਾਲੋਨੀ) ਸਥਿਤ ਕੋਠੀ ਨੰਬਰ 208 ਬਾਰੇ ਇਹ ਅਫ਼ਵਾਹ ਫੈਲ ਗਈ ਕਿ ਇਹ ਕੈਮਿਸਟ ਅਸ਼ਵਨੀ ਕੁਮਾਰ ਦੀ ਦੂਜੀ ਕੋਠੀ ਹੈ। ਕੰਨੋ-ਕੰਨੀ ਹੁੰਦੀ ...

ਅਜੀਤ ਡੈਸਕ 15-10-2026

ਮਾਨਸਾ, 14 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸ਼ਾਮ ਸਮੇਂ ਸਥਾਨਕ ਗਰੀਨ ਵੈਲੀ (ਕਾਲੋਨੀ) ਸਥਿਤ ਕੋਠੀ ਨੰਬਰ 208 ਬਾਰੇ ਇਹ ਅਫ਼ਵਾਹ ਫੈਲ ਗਈ ਕਿ ਇਹ ਕੈਮਿਸਟ ਅਸ਼ਵਨੀ ਕੁਮਾਰ ਦੀ ਦੂਜੀ ਕੋਠੀ ਹੈ। ਕੰਨੋ-ਕੰਨੀ ਹੁੰਦੀ ਇਹ ਚਰਚਾ ਕੁਝ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਗਈ ਤੇ ਉਨ੍ਹਾਂ ਕਾਲੋਨੀ ਵੱਲ ਵਹੀਰਾਂ ਘੱਤ ਦਿੱਤੀਆਂ। ਪੁਲਿਸ ਤੇ ਕਾਲੋਨੀ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਰੋਕ ਕੇ ਭੀੜ ਨੂੰ ਸਮਝਾਇਆ ਪਰ ਉਹ ਸ਼ਾਂਤ ਨਹੀਂ ਹੋਏ। ਇਸੇ ਦੌਰਾਨ ਕੋਠੀ ਦੇ ਮਾਲਕ ਪ੍ਰੇਮ ਨਾਥ ਜੋਗਾ ਨੇ ਕਿਹਾ ਕਿ ਇਹ ਕੋਠੀ ਮੇਰੀ ਹੈ ਅਤੇ ਇਸ ਨਾਲ ਅਸ਼ਵਨੀ ਦਾ ਕੋਈ ਲੈਣਾ-ਦੇਣਾ ਨਹੀਂ। ਵਸਨੀਕਾਂ ਨੇ ਇਹ ਵੀ ਦੱਸਿਆ ਕਿ ਇਸ ਵਿਚ ਨਾ ਉਸ ਦਾ ਕੋਈ ਪਲਾਟ ਤੇ ਨਾ ਹੀ ਕੋਠੀ ਹੈ। ਫਿਰ ਵੀ ਕੁਝ ਲੋਕਾਂ ਵਲੋਂ ਕੋਠੀ ’ਚ ਜਾ ਕੇ ਜਾਣਕਾਰੀ ਹਾਸਿਲ ਕੀਤੀ ਗਈ। ਇਸ ਉਪਰੰਤ ਮਾਹੌਲ ਸ਼ਾਂਤ ਹੋਇਆ ਅਤੇ ਪੁਲਿਸ ਤੇ ਕਾਲੋਨੀ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ। 
ਸਿਵਲ ਹਸਪਤਾਲ ਮਾਨਸਾ ਦੇ ਮੁਰਦਾਘਰ ਅੱਗੇ ਪਹਿਰੇਦਾਰੀ ਜਾਰੀ
ਉੱਧਰ ਸਿਵਲ ਹਸਪਤਾਲ ਮਾਨਸਾ ਦੇ ਮੁਰਦਾਘਰ, ਜਿਥੇ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਰੱਖੀ ਹੋਈ ਹੈ, ਅੱਗੇ ਵੀ ਨੌਜਵਾਨਾਂ ਵਲੋਂ ਪਹਿਰੇਦਾਰੀ ਜਾਰੀ ਹੈ। ਸੰਘਰਸ਼ਕਾਰੀ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਥੋਕ ਮਹਿੰਗਾਈ ਦਰ 11.39 ਫ਼ੀਸਦੀ ’ਤੇ ਪੁੱਜੀ ਅਗਲੀ ਖ਼ਬਰ ਮੁੱਕੇਬਾਜ਼ੀ ਦਾ ਕੌਮੀ ਪੱਧਰੀ ਖਿਡਾਰੀ ਸੀ ਝੋਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।