15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਵਿਚ ਝੱਖੜ ਅਤੇ ਗੜੇਮਾਰੀ ਕਾਰਨ ਫਸਲਾਂ ਦੀ ਤਬਾਹੀ

ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਅੱਜ ਸਵੇਰ ਕਰੀਬ ਢਾਈ ਵਜੇ ਤੋਂ ਚਾਰ ਵਜੇ ਵਿਚਕਾਰ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਤੇਜ਼ ਝੱਖੜ, ਮੀਂਹ ਅਤੇ ਗੜੇਮਾਰੀ ਨੇ ਝੋਨੇ ਦੀ ਪੱਕੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।

ਅਜੀਤ ਡੈਸਕ 15-10-2026

ਸ੍ਰੀ ਮੁਕਤਸਰ ਸਾਹਿਬ,  15 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਅੱਜ ਸਵੇਰ ਕਰੀਬ ਢਾਈ ਵਜੇ ਤੋਂ ਚਾਰ ਵਜੇ ਵਿਚਕਾਰ ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਤੇਜ਼ ਝੱਖੜ, ਮੀਂਹ ਅਤੇ ਗੜੇਮਾਰੀ ਨੇ ਝੋਨੇ ਦੀ ਪੱਕੀ ਫਸਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪਿੰਡ ਰੁਪਾਣਾ, ਧਿਗਾਣਾ ਆਦ ਵਿਚ ਵੱਡੀ ਮਾਤਰਾ ਵਿਚ ਗੜੇ ਪਏ। ਤੇਜ਼ ਹਨੇਰੀ ਨੇ ਝੋਨਾ ਧਰਤੀ ’ਤੇ ਵਿਛਾ ਦਿੱਤਾ। ਕਿਸਾਨ ਜਵੰਧ ਸਿੰਘ ਖੋਸਾ ਨੇ ਦੱਸਿਆ ਕਿ ਕਰੀਬ 80 ਪ੍ਰਤੀਸ਼ਤ ਫਸਲਾਂ ਦਾ ਨੁਕਸਾਨ ਹੋ ਗਿਆ। ਇਸ ਤਰ੍ਹਾਂ ਹੀ ਪਿੰਡ ਭੁੱਟੀਵਾਲਾ ਵਿਖੇ ਤੇਜ਼ ਝੱਖੜ ਕਾਰਨ ਵੱਡੀ ਗਿਣਤੀ ਵਿਚ ਦਰਖ਼ਤ ਸੜਕਾਂ ’ਤੇ ਡਿੱਗਣ ਕਰਕੇ ਪਿੰਡ ਭੁੱਟੀਵਾਲਾ ਤੋਂ ਥਾਂਦੇਵਾਲਾ, ਭੁੱਟੀਵਾਲਾ ਤੋਂ ਕੋਟਲੀ ਸੰਘਰ ਤੇ ਹੋਰ ਸੜਕਾਂ ਦੇ ਰਸਤੇ ਬੰਦ ਹੋ ਗਏ ਹਨ। ਦਰੱਖਤ ਅਤੇ ਬਿਜਲੀ ਦੇ ਖੰਭੇ ਬਹੁਤ ਡਿੱਗੇ ਹਨ। ਤੇਜ਼ ਝੱਖੜ ਨੇ ਝੋਨੇ ਨੂੰ ਧਰਤੀ ਤੇ ਵਿਛਾ ਦਿੱਤਾ ਹੈ। ਤੇਜ ਹਨੇਰੀ ਨਾਲ ਬਾਰਿਸ਼ ਵੀ ਹੋਈ ਹੈ।

ਪਿਛਲੀ ਖ਼ਬਰ ਬੰਦ ਦੇ ਸੱਦੇ ਨੂੰ ਲੈ ਕੇ ਹਰੀਕੇ ਪੱਤਣ ਤੇ ਅਜਨਾਲਾ ਤੇ ਬਟਾਲਾ ਦੇ ਬਜ਼ਾਰ ਬੰਦ ਅਗਲੀ ਖ਼ਬਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਿਨ ਚੜ੍ਹਦਿਆਂ ਹੀ ਛਾਏ ਕਾਲੇ ਬੱਦਲ, ਬੇਮੌਸਮੀ ਬਾਰਿਸ਼ ਨੇ ਵਧਾਈ ਕਿਸਾਨਾਂ ਦੀ ਚਿੰਤਾ