ਚੰਡੀਗੜ੍ਹ, 7 ਮਈ (ਅਜੀਤ ਬਿਊਰੋ)-'ਆਪ' ਨੇ ਕਿਹਾ ਕਿ ਪੰਜਾਬ 'ਚ ਪਾਰਟੀ ਆਗੂਆਂ ਵਿਰੁੱਧ ਈ.ਡੀ. ਦੇ ਛਾਪਿਆਂ, ਡਰਾਉਣ-ਧਮਕਾਉਣ ਅਤੇ ਦਬਾਅ ਦੀ ਰਾਜਨੀਤੀ ਦੀ ਵਰਤੋਂ ਕਰਨ ਦੀ ਭਾਜਪਾ ਦੀ ਕੋਸ਼ਿਸ਼ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਸਿਆਸੀ ਵਿਰੋਧੀਆਂ ਨੂੰ ਡਰ ਅਤੇ ਬਦਲਾਖੋਰੀ ਰਾਹੀਂ ਕੁਚਲਣ ਦੀ ਵਧ ਰਹੀ ਹਤਾਸ਼ਾ ਨੂੰ ਬੇਨਕਾਬ ਕਰ ਦਿੱਤਾ ਹੈ | ਈ.ਡੀ. ਦੀ ਕਾਰਵਾਈ ਤੇ ਛਾਪੇਮਾਰੀ 'ਚ ਆਪਣਾ ਨਾਂਅ ਜੋੜੇ ਜਾਣ ਦੀਆਂ ਰਿਪੋਰਟਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦੀ ਗੁੰਡਾਗਰਦੀ ਦੀ ਰਾਜਨੀਤੀ ਪੰਜਾਬ 'ਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ |