ਰਾਜਪੁਰਾ, 15 ਅਕਤੂਬਰ ਰਣਜੀਤ ਸਿੰਘ - ਬੀਤੇ ਦਿਨੀ ਨਸ਼ਿਆਂ ਦੇ ਖਿਲਾਫ ਡਟਣ ਵਾਲੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਰਾਜਪੁਰਾ ਵਿਖੇ ਮੁੱਖ ਬਾਜ਼ਾਰ ਪੂਰਨ ਤੌਰ ਤੇ ਬੰਦ ਹਨ ਜਦਕਿ ਪਰਚੂਨ ਸਬਜੀ ਮੰਡੀ ਖੁੱਲੀ ਹੈ ਕਈ ਦੁਕਾਨਦਾਰ ਆਪਣੇ ਦੁਕਾਨ ਦਾ ਸਾਹਮਣੇ ਆਮ ਵਾਂਗ ਸਬਜ਼ੀਆਂ ਰੱਖੀ ਬੈਠੇ ਹਨ ਅਤੇ ਬਾਜ਼ਾਰ ਵਿੱਚ ਫਲ ਫਰੂਟ ਦੀਆਂ ਰੇੜੀਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਪਰ ਮੁੱਖ ਬਾਜ਼ਾਰ ਜਿਨਾਂ ਵਿੱਚ ਗਿਆਨੀ ਜੈਲ ਸਿੰਘ ਮਾਰਕੀਟ ਗੁਰਦੁਆਰਾ ਸਿੰਘ ਸਭਾ ਰੋਡ ਸ਼ਾਸਤਰੀ ਮਾਰਕੀਟ ਦੁਪੱਟਾ ਮਾਰਕੀਟ ਗਾਂਧੀ ਮਾਰਕੀਟ ਦੁਰਗਾ ਮੰਦਰ ਰੋਡ ਅਤੇ ਹੋਰ ਦੁਕਾਨਾਂ ਹਾਲੇ ਤੱਕ ਪੂਰਨ ਤੌਰ ਤੇ ਬੰਦ ਹਨ ਪਰ ਦੁਕਾਨਾਂ ਦੇ ਮਾਲਕ ਆਪਣੇ ਦੁਕਾਨਾਂ ਦੇ ਬਹਾਲ ਖੜੇ ਵਿਖਾਈ ਦੇ ਰਹੇ ਹਨ ਦੱਸਣ ਯੋਗ ਹੈ ਕਿ ਪੰਜਾਬ ਬੰਦ ਦੀ ਕਾਲ ਨੂੰ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਸਮਰਥਨ ਦਿੱਤਾ ਹੋਇਆ ਹੈ
ਤਾਜ਼ਾ ਖ਼ਬਰਾਂ
Free
ਰਾਜਪੁਰਾ ਵਿਖੇ ਬੰਦ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਰਾਜਪੁਰਾ, 15 ਅਕਤੂਬਰ ਰਣਜੀਤ ਸਿੰਘ - ਬੀਤੇ ਦਿਨੀ ਨਸ਼ਿਆਂ ਦੇ ਖਿਲਾਫ ਡਟਣ ਵਾਲੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ
ਅਜੀਤ ਡੈਸਕ
15-10-2026