15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ 'ਆਪ੍ਰੇਸ਼ਨ ਸੰਧੂਰ' ਦਾ ਲਾਇਆ ਲੋਗੋ

ਅਜੀਤ ਡੈਸਕ 08-05-2026

ਪੂਰਾ ਦੇਸ਼ ਸਾਡੀਆਂ ਫ਼ੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਾ -ਮੋਦੀ
ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ) 'ਆਪ੍ਰੇਸ਼ਨ ਸੰਧੂਰ' ਦੀ ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੀ ਪ੍ਰੋਫਾਈਲ ਫੋਟੋ ਬਦਲ ਕੇ 'ਆਪ੍ਰੇਸ਼ਨ ਸੰਧੂਰ' ਦਾ ਲੋਗੋ ਲਗਾਇਆ | ਮੋਦੀ ਨੇ ਸੰਸਕ੍ਰਿਤ ਦੇ ਇਕ ਸਲੋਕ ਦੇ ਨਾਲ ਫ਼ੌਜ ਦੀ ਬਹਾਦਰੀ ਨੂੰ ਨਮਨ ਕੀਤਾ | ਸਲੋਕ ਦਾ ਭਾਵ ਸੀ ਜਿਸ ਫ਼ੌਜ ਦੇ ਜਵਾਨ ਉੱਚੇ ਉਤਸ਼ਾਹ ਅਤੇ ਮਜਬੂਤ ਮਨੋਬਲ ਵਾਲੇ ਹੋਣ ਅਤੇ ਉਨ੍ਹਾਂ ਕੋਲ ਚੰਗੇ ਸਾਧਨ ਹੋਣ, ਉਸ ਫ਼ੌਜ ਦੀ ਜਿੱਤ ਯਕੀਨੀ ਮੰਨੀ ਜਾਂਦੀ ਹੈ | ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਅੱਗੇ ਲਿਖਿਆ ਕਿ ਇਕ ਸਾਲ ਪਹਿਲਾਂ ਸਾਡੀਆਂ ਫ਼ੌਜਾਂ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਬੇਮਿਸਾਲ ਦਲੇਰੀ, ਸਟੀਕਤਾ ਅਤੇ ਸੰਕਲਪ ਦਾ ਪ੍ਰਦਰਸ਼ਨ ਕੀਤਾ ਸੀ | ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਜਿਨ੍ਹਾਂ ਨੇ ਪਹਿਲਗਾਮ 'ਚ ਬੇਕਸੂਰ ਭਾਰਤੀਆਂ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਸੀ | ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਸਾਡੀਆਂ ਫ਼ੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਾ ਹੈ | 'ਆਪ੍ਰੇਸ਼ਨ ਸੰਧੂਰ' ਨੇ ਅੱਤਵਾਦ ਖ਼ਿਲਾਫ਼ ਭਾਰਤ ਦੇ ਮਜ਼ਬੂਤ ਪ੍ਰਤੀਕਰਮ ਅਤੇ ਰਾਸ਼ਟਰ ਦੀ ਸੁਰੱਖਿਆ ਲਈ ਉਸਦੇ ਅਟੁੱਟ ਸੰਕਲਪ ਨੂੰ ਦਰਸਾਇਆ | ਉਨ੍ਹਾਂ 'ਆਪ੍ਰੇਸ਼ਨ ਸੰਧੂਰ' ਨੂੰ ਫ਼ੌਜਾਂ ਦੇ ਪੇਸ਼ਵਰਾਨਾ, ਤਿਆਰੀ, ਵਧਦੇ ਤਾਲਮੇਲ ਅਤੇ ਤਾਕਤ ਦਾ ਮੁਜ਼ਾਹਰਾ ਦੱਸਦਿਆਂ ਕਿਹਾ ਕਿ ਰੱਖਿਆ ਖੇਤਰ 'ਚ ਆਤਮ ਨਿਰਭਰਤਾ ਪ੍ਰਾਪਤ ਕਰਨ ਦੀ ਭਾਰਤ ਦੀ ਕੋਸ਼ਿਸ਼ ਨੇ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਬਹੁਤ ਤਾਕਤ ਦਿੱਤੀ ਹੈ | ਅੱਜ ਇਕ ਸਾਲ ਬਾਅਦ ਵੀ ਅਸੀਂ ਅੱਤਵਾਦ ਨੂੰ ਹਰਾਉਣ ਅਤੇ ਉਸ ਨੂੰ ਵਧਾਵਾ ਦੇਣ ਵਾਲੇ ਪੂਰੇ ਤੰਤਰ ਨੂੰ ਤਬਾਹ ਕਰਨ ਦੇ ਆਪਣੇ ਸੰਕਲਪ 'ਤੇ ਪਹਿਲਾਂ ਵਾਂਗ ਹੀ ਅਡਿਗ ਹਾਂ | ਪ੍ਰਧਾਨ ਮੰਤਰੀ ਦੇ ਇਲਾਵਾ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਜੈਸ਼ੰਕਰ ਸਮੇਤ ਸਾਰੇ ਕੇਂਦਰੀ ਮੰਤਰੀਆਂ, ਭਾਜਪਾ ਪ੍ਰਧਾਨ ਨਿਤਿਨ ਨਬੀਨ, ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ 'ਆਪ੍ਰੇਸ਼ਨ ਸੰਧੂਰ' ਦੇ ਲੋਗੋ ਲਗਾਏ |

ਪਿਛਲੀ ਖ਼ਬਰ ਤਰੁਣ ਚੁੱਘ ਨੇ ਭਗਵੰਤ ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸ਼ੁਕਰਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।