ਕੋਲਕਾਤਾ, 6 ਮਈ (ਪੀ. ਟੀ. ਆਈ.)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਭਤੀਜੇ, ਸੀਨੀਅਰ ਟੀ.ਐਮ.ਸੀ. ਨੇਤਾ ਤੇ ਡਾਇਮੰਡ ਹਾਰਬਰ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਘਰ ਤੇ ਦਫ਼ਤਰ ਦੇ ਬਾਹਰੋਂ ਸੁਰੱਖਿਆ ਛਤਰੀ ਨੂੰ ਹਟਾ ਦਿੱਤਾ ਗਿਆ ਹੈ | ਅਭਿਸ਼ੇਕ ਦੇ ਹਰੀਸ਼ ਮੁਖਰਜੀ ਰੋਡ ਸਥਿਤ ਘਰ ਤੇ ਕੋਲਕਾਤਾ 'ਚ ਕੈਮੈਕ ਸਟਰੀਟ ਸਥਿਤ ਦਫ਼ਤਰ ਦੇ ਬਾਹਰ ਵਾਧੂ ਪੁਲਿਸ ਤਾਇਨਾਤੀ ਤੇ ਖੇਤਰ ਸੁਰੱਖਿਆ ਪ੍ਰਬੰਧ ਸਮੀਖਿਆ ਤੋਂ ਬਾਅਦ ਵਾਪਸ ਲੈ ਲਈ ਗਈ ਹੈ | ਹਾਲਾਂਕਿ ਉਨ੍ਹਾਂ ਦੀ ਮੌਜੂਦਾ ਸੁਰੱਖਿਆ ਸ਼੍ਰੇਣੀ 'ਚ ਕੋਈ ਬਦਲਾਅ ਨਹੀਂ ਆਇਆ ਹੈ | ਉਨ੍ਹਾਂ ਨੂੰ ਜ਼ੈੱਡ-ਸ਼੍ਰੇਣੀ ਦੀ ਪੁਲਿਸ ਸੁਰੱਖਿਆ ਪ੍ਰਾਪਤ ਕਰਨਾ ਜਾਰੀ ਹੈ |