19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਵਿੱਖ 'ਚ ਹੋਰ ਵੀ ਸਖ਼ਤ ਤੇ ਫ਼ੈਸਲਾਕੁਨ ਹੋਵੇਗਾ ਪਾਕਿ ਦਾ ਜਵਾਬ-ਖ਼ਵਾਜਾ ਆਸਿਫ਼

ਅਜੀਤ ਡੈਸਕ 07-05-2026

ਵਿਦੇਸ਼ ਮੰਤਰੀ ਡਾਰ ਨੇ ਸਿੰਧੂ ਜਲ ਸਮਝੌਤੇ ਦੇ ਸੰਬੰਧੀ ਭਾਰਤ ਨੂੰ ਦਿੱਤੀ ਧਮਕੀ
ਅੰਮਿ੍ਤਸਰ, 6 ਮਈ (ਸੁਰਿੰਦਰ ਕੋਛੜ)-ਭਾਰਤੀ ਫ਼ੌਜ ਦੇ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ ਗਏ ਤੇ ਕਈ ਫ਼ੌਜੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਆਪਣੇ ਇਸ ਜ਼ਬਰਦਸਤ ਨੁਕਸਾਨ ਦੇ ਬਾਵਜੂਦ ਪਾਕਿ ਸਰਕਾਰ ਤੇ ਫ਼ੌਜ ਨਮੋਸ਼ੀ ਤੋਂ ਬਚਣ ਲਈ 'ਮਾਰਕਾ-ਏ-ਹੱਕ' ਨਾਂ ਹੇਠ ਆਪਣੀ 'ਫੋਕੀ ਜਿੱਤ' ਦੇ ਜਸ਼ਨ ਮਨਾ ਰਹੀ ਹੈ | ਇਸ ਦੌਰਾਨ ਪਾਕਿਸਤਾਨੀ ਸਿਆਸਤਦਾਨਾਂ, ਆਲਾ ਫ਼ੌਜੀ ਅਧਿਕਾਰੀਆਂ ਤੇ ਅੱਤਵਾਦੀ ਕਮਾਂਡਰਾਂ ਵਲੋਂ ਲਗਾਤਾਰ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਹੈ ਕਿ ਭਵਿੱਖ 'ਚ ਹੋਣ ਵਾਲੀ ਕਿਸੇ ਵੀ ਗ਼ਲਤਫ਼ਹਿਮੀ ਪ੍ਰਤੀ ਪਾਕਿਸਤਾਨ ਦਾ ਜਵਾਬ 'ਹੋਰ ਵੀ ਸਖ਼ਤ ਤੇ ਫ਼ੈਸਲਾਕੁਨ' ਹੋਵੇਗਾ | ਇਕ ਟੀ. ਵੀ. ਚੈਨਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ 'ਮਾਰਕਾ-ਏ-ਹੱਕ' ਨਾ ਸਿਰਫ਼ ਪਾਕਿ ਲਈ ਇਕ ਯਾਦਗਾਰੀ ਘਟਨਾ ਸੀ, ਸਗੋਂ ਇਕ ਰੈੱਡ ਲਾਈਨ ਵੀ ਸੀ, ਜੋ ਅਸੀਂ ਹਮੇਸ਼ਾ ਲਈ ਖਿੱਚੀ ਹੈ | ਪਾਕਿ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵਿਦੇਸ਼ ਮੰਤਰਾਲੇ 'ਚ ਰਾਜਦੂਤਾਂ ਤੇ ਕੂਟਨੀਤਕ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਬਿਨਾਂ ਭੜਕਾਹਟ ਦੇ ਹਮਲੇ ਪ੍ਰਤੀ ਪਾਕਿਸਤਾਨ ਦਾ ਜਵਾਬ ਸੰਯੁਕਤ ਰਾਸ਼ਟਰ ਦੇ ਚਾਰਟਰ 'ਚ ਦਰਜ ਪ੍ਰਭੂਸੱਤਾ, ਖੇਤਰੀ ਅਖੰਡਤਾ ਤੇ ਰਾਜਨੀਤਿਕ ਆਜ਼ਾਦੀ ਦੇ ਸਿਧਾਂਤਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ |
ਵਿਦੇਸ਼ ਮੰਤਰੀ ਨੇ ਸਿੰਧੂ ਜਲ ਸਮਝੌਤੇ ਦੇ ਸੰਬੰਧ 'ਚ ਭਾਰਤ ਨੂੰ ਦਿੱਤੀ ਧਮਕੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸਿੰਧੂ ਜਲ ਸਮਝੌਤੇ ਦੇ ਸੰਬੰਧ 'ਚ ਭਾਰਤ ਨੂੰ ਇਕ ਵਾਰ ਫਿਰ ਸਪੱਸ਼ਟ ਧਮਕੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਦੇ ਤਹਿਤ ਪਾਕਿ ਦੇ ਹਿੱਸੇ ਦੇ ਪਾਣੀਆਂ ਦੇ ਵਹਾਅ ਨੂੰ ਰੋਕਣ ਜਾਂ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਾਕਿ ਵਿਰੁੱਧ ਕਿਸੇ ਵੀ ਕਾਰਵਾਈ ਦਾ ਪੂਰੀ ਤਾਕਤ ਤੇ ਦਿ੍ੜਤਾ ਨਾਲ ਜਵਾਬ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਈਰਾਨ ਵਿਰੁੱਧ ਵੱਡੇ ਸੈਨਿਕ ਆਪ੍ਰੇਸ਼ਨ ਖ਼ਤਮ-ਰੂਬੀਓ ਅਗਲੀ ਖ਼ਬਰ ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।