ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਨੂੰ
ਅਜੀਤ ਡੈਸਕ
07-05-2026
ਕੋਲਕਾਤਾ, 6 ਮਈ (ਪੀ.ਟੀ.ਆਈ.)-ਸੂਬਾ ਭਾਜਪਾ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਪੱਛਮੀ ਬੰਗਾਲ 'ਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਬਿ੍ਗੇਡ ਪਰੇਡ ਗਰਾਊਾਡ ਵਿਖੇ ਹੋਵੇਗਾ | ਭਗਵਾ ਪਾਰਟੀ ਸੂਬੇ 'ਚ ਟੀ.ਐਮ.ਸੀ. ਦੇ 15 ਸਾਲਾਂ ਦੇ ਸ਼ਾਸਨ ਨੂੰ ਖ਼ਤਮ ਕਰਨ ਤੋਂ ਬਾਅਦ ਰਸਮੀ ਤੌਰ 'ਤੇ ਸੱਤਾ ਸੰਭਾਲਣ ਲਈ ਤਿਆਰ ਹੈ | ਪਾਰਟੀ ਸੂਤਰਾਂ ਨੇ ਦੱਸਿਆ ਹੈ ਕਿ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਬੀਨ ਤੇ ਕਈ ਕੇਂਦਰੀ ਮੰਤਰੀਆਂ ਦੀ ਮੌਜੂਦਗੀ ਦੇਖਣ ਦੀ ਉਮੀਦ ਹੈ | ਭੱਟਾਚਾਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਭਾਜਪਾ ਸਰਕਾਰ 9 ਮਈ ਨੂੰ ਸਵੇਰੇ 10 ਵਜੇ ਬਿ੍ਗੇਡ ਪਰੇਡ ਗਰਾਊਾਡ ਵਿਖੇ ਸਹੁੰ ਚੁੱਕੇਗੀ | ਮਹੱਤਵਪੂਰਨ ਗੱਲ ਇਹ ਹੈ ਕਿ ਸਹੁੰ ਚੁੱਕ ਸਮਾਗਮ ਬੰਗਾਲੀ ਕੈਲੰਡਰ 'ਚ ਵਿਸਾਖ ਦੀ 25 ਤਰੀਕ ਨੂੰ ਹੋਵੇਗਾ-ਜੋ ਕਿ ਸੂਬੇ ਭਰ 'ਚ ਰਬਿੰਦਰਨਾਥ ਟੈਗੋਰ ਦੀ ਜਨਮ ਵਰ੍ਹੇਗੰਢ, ਰਬਿੰਦਰ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ |