08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਵਿਰੋਧੀ ਧਿਰਾਂ ਦੇ ਇਤਰਾਜ਼ ਦੇ ਬਾਵਜੂਦ ਸੀ.ਏ.ਪੀ.ਐਫ. ਬਿੱਲ ਲੋਕ ਸਭਾ 'ਚੋਂ ਪਾਸ

ਅਜੀਤ ਡੈਸਕ 03-04-2026
ਕੇਂਦਰੀ ਹਥਿਆਰਬੰਦ ਪੁਲਿਸ ਦਲ (ਆਮ ਪ੍ਰਸ਼ਾਸਕ ਬਿੱਲ 2026 (ਸੀ.ਏ.ਪੀ.ਐਫ.) ਬਿੱਲ ਵਿਰੋਧੀ ਧਿਰਾਂ ਦੇ ਇਤਰਾਜ਼ ਦੇ ਬਾਵਜੂਦ ਲੋਕ ਸਭਾ 'ਚੋਂ ਪਾਸ ਹੋ ਗਿਆ | ਵਿਰੋਧੀ ਧਿਰਾਂ ਨੇ ਬਿੱਲ ਦੇ ਵਿਰੋਧ 'ਚ ਵਾਕਆਊਟ ਕਰ ਦਿੱਤਾ | ਸਰਕਾਰ ਨੇ ਜ਼ਬਾਨੀ ਵੋਟਿੰਗ ਰਾਹੀਂ ਬਿੱਲ ਪਾਸ ਕਰ ਦਿੱਤਾ | ਸਮਾਜਵਾਦੀ ਪਾਰਟੀ ਦੇ ਰਾਜੀਵ ਰਾਏ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ 14 ਸਾਲਾਂ ਤੋਂ ਜਿਸ ਨਿਆਂ ਲਈ ਲੜਾਈ ਲੜ ਰਹੇ ਹਾਂ, ਅੱਜ ਉਸ ਨੂੰ ਅਨਿਆਂ 'ਚ ਬਦਲਣ ਲਈ ਕਾਨੂੰਨ ਲਿਆਂਦਾ ਗਿਆ | ਬਿੱਲ ਮੁਤਾਬਿਕ ਇੰਸਪੈਕਟਰ ਜਨਰਲ ਪੱਧਰ ਦੇ 50 ਫ਼ੀਸਦੀ ਅਹੁਦੇ, ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.) ਦੇ ਘਟੋ-ਘੱਟ 67 ਫ਼ੀਸਦੀ ਅਹੁਦੇ ਅਤੇ ਵਿਸ਼ੇਸ਼ ਡਾਇਰੈਕਟਰ ਜਨਰਲ (ਐਸ.ਡੀ.ਜੀ.) ਅਤੇ ਡਾਇਰੈਕਟਰ ਜਨਰਲ (ਡੀ.ਜੀ.) ਦੇ ਸਾਰੇ ਅਹੁਦੇ ਡੈਪੂਟੇਸ਼ਨ ਨਾਲ ਹੀ ਭਰੇ ਜਾਣਗੇ |

ਪਿਛਲੀ ਖ਼ਬਰ ਸਰਕਾਰੀ ਕੰਮਕਾਜ ਨੂੰ ਸਮੇਂ ਦੇ ਨਾਲ ਅਪਡੇਟ ਅਤੇ ਜਵਾਬਦੇਹ ਬਣਾਉਣਾ ਹੋਵੇਗਾ-ਮੋਦੀ ਅਗਲੀ ਖ਼ਬਰ ਪਿੰਡ ਸਤੌਜ ਤੋਂ ਜ਼ਮੀਨਦੋਜ਼ ਬਿਜਲੀ ਸਪਲਾਈ ਦੀ ਕੀਤੀ ਜਾਵੇਗੀ ਸ਼ੁਰੂਆਤ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।