08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਕਾਰ ਵਲੋਂ ਪੈਟਰੋ ਕੈਮੀਕਲ ਉਤਪਾਦਾਂ 'ਤੇ ਕਸਟਮ ਡਿਊਟੀ ਮੁਆਫ਼

ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਜਗਤਾਰ ਸਿੰਘ)-ਮੱਧ ਪੂਰਬ ਦੇਸ਼ਾਂ 'ਚ ਜੰਗ ਦੇ ਕਾਰਨ ਵਿਸ਼ਵ-ਵਿਆਪੀ ਸਪਲਾਈ ਚੇਨ ਵਿਚ ਅੜਿੱਕਿਆਂ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ | ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 30 ਜੂਨ, 2026 ਤੱਕ ਮੁੱਖ ਪੈਟਰੋ ਕੈਮੀਕਲ ਉਤਪਾਦਾਂ 'ਤੇ ਪੂਰੀ ਕਸਟਮ ਡਿਊਟੀ ਮੁਆਫ਼ ਕਰ ਦਿੱਤੀ ਜਾਵੇਗੀ | ਇਨ੍ਹਾਂ ਉਤਪਾਦਾਂ ਦੀ ਵਰਤੋਂ ਪਲਾਸਟਿਕ ਦੇ ਸਾਮਾਨ, ਕੱਪੜੇ ਬਣਾਉਣ ਅਤੇ ਦਵਾਈਆਂ ਬਣਾਉਣ ਵਾਸਤੇ ਕੀਤੀ ਜਾਂਦੀ ਹੈ | ਸਰਕਾਰ ਦੇ ਇਸ ਫ਼ੈਸਲੇ ਨਾਲ ਆਮ ਜਨਤਾ ਨੂੰ ਕੁਝ ਰਾਹਤ ਮਿਲੇਗੀ | ਇਹ ਛੋਟ 30 ਜੂਨ ਤੱਕ ਲਾਗੂ ਰਹੇਗੀ | ਇਸ ਨਾਲ ਪਲਾਸਟਿਕ, ਪੈਕੇਜਿੰਗ, ਟੈਕਸਟਾਈਲ, ਫਾਰਮਾਸਿਊਟੀਕਲ, ਰਸਾਇਣ, ਆਟੋਮੋਟਿਵ ਕੰਪੋਨੈਂਟ ਅਤੇ ਹੋਰ ਨਿਰਮਾਣ ਖੇਤਰਾਂ ਜਿਵੇਂ ਪੈਟਰੋ ਕੈਮੀਕਲ ਫੀਡਸਟਾਕ ਅਤੇ ਇੰਟਰਮੀਡੀਏਟ 'ਤੇ ਨਿਰਭਰ ਉਦਯੋਗਾਂ ਨੂੰ ਫ਼ਾਇਦਾ ਮਿਲੇਗਾ | ਮੰਤਰਾਲੇ ਮੁਤਾਬਿਕ ਇਹ ਉਪਾਅ ਦੇਸ਼ 'ਚ ਜ਼ਰੂਰੀ ਪੈਟਰੋ ਕੈਮੀਕਲ ਕੱਚੇ ਮਾਲ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ, ਲਾਗਤ ਦੇ ਦਬਾਅ ਨੂੰ ਘਟਾਉਣ ਤੇ ਸਪਲਾਈ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਇਕ ਅਸਥਾਈ ਰਾਹਤ ਉਪਾਅ ਹੈ | ਸਰਕਾਰ ਦਾ ਮੰਨਣਾ ਹੈ ਕਿ ਉਦਯੋਗਾਂ ਨੂੰ ਮਿਲਣ ਵਾਲੀ ਇਸ ਰਾਹਤ ਦਾ ਲਾਭ ਸਿੱਧੇ ਤੌਰ 'ਤੇ ਆਮ ਲੋਕਾਂ ਤੱਕ ਪਹੁੰਚੇਗਾ |

ਪਿਛਲੀ ਖ਼ਬਰ 50 ਸਾਲਾਂ ਬਾਅਦ ਫਿਰ ਚੰਦ ਵੱਲ ਅਮਰੀਕਾ ਦੀ ਉਡਾਣ ਅਗਲੀ ਖ਼ਬਰ 'ਆਪ' ਨੇ ਰਾਘਵ ਚੱਢਾ ਨੂੰ ਰਾਜ ਸਭਾ 'ਚੋਂ ਉੱਪ ਨੇਤਾ ਦੇ ਅਹੁਦੇ ਤੋਂ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।