08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

'ਤੇਜਸ' ਲੜਾਕੂ ਜਹਾਜ਼ ਅਗਲੇ ਹਫ਼ਤੇ ਤੋਂ ਮੁੜ ਭਰਨਗੇ ਉਡਾਣ

ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਏਜੰਸੀ)-ਭਾਰਤੀ ਹਵਾਈ ਸੈਨਾ ਦੇ ਹਲਕੇ ਲੜਾਕੂ ਜਹਾਜ਼ ਤੇਜਸ ਅਗਲੇ ਹਫ਼ਤੇ ਮੁੜ ਆਕਾਸ਼ 'ਚ ਉਡਾਣ ਭਰਨ ਲਈ ਤਿਆਰ ਹਨ | ਦੋ ਮਹੀਨੇ ਪਹਿਲਾਂ ਇਕ ਫਰੰਟਲਾਈਨ ਹਵਾਈ ਅੱਡੇ 'ਤੇ ਬੇੜੇ ਦੇ ਇਕ ਜਹਾਜ਼ ਨਾਲ ਵਾਪਰੀ ਦੁਰਘਟਨਾ ਬਾਅਦ ਪੂਰੇ ਬੇੜੇ ਨੂੰ ਜ਼ਮੀਨ 'ਤੇ ਉਤਾਰ ਲਿਆ ਗਿਆ ਸੀ | ਇਨ੍ਹਾਂ ਜਹਾਜ਼ਾਂ ਨੂੰ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿ. ('ਹਾਲ') ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡੀ. ਕੇ. ਸੁਨੀਲ ਨੇ ਦੱਸਿਆ ਕਿ 34 ਤੇਜਸ ਜਹਾਜ਼ਾਂ ਦਾ ਪੂਰਾ ਬੇੜਾ ਸੰਭਾਵਿਤ 8 ਅਪ੍ਰੈਲ ਤੋਂ ਉਡਾਣ ਭਰਨਾ ਸ਼ੁਰੂ ਕਰ ਦੇਵੇਗਾ | ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਸਾਫਟਵੇਅਰ 'ਚ ਪਾਈ ਗਈ ਖਰਾਬੀ ਨੂੰ ਠੀਕ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਰੇ ਤੇਜਸ ਜਹਾਜ਼ ਅਗਲੇ ਬੁੱਧਵਾਰ ਤੋਂ ਫਿਰ ਤੋਂ ਉਡਾਣ ਭਰਨ ਲਈ ਤਿਆਰ ਹਨ | ਫਰਵਰੀ ਦੇ ਪਹਿਲੇ ਹਫ਼ਤੇ 'ਚ ਇਸ ਬੇੜੇ ਨੂੰ ਜ਼ਮੀਨ 'ਤੇ ਉਤਾਰ ਦਿੱਤਾ ਗਿਆ ਸੀ | ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਸੀ ਜਦੋਂ ਇਕ ਤੇਜਸ ਜਹਾਜ਼ ਦੀ ਬਰੇਕ ਫੇਲ੍ਹ ਹੋਣ ਦੇ ਖਦਸ਼ੇ ਦੇ ਚਲਦੇ ਉਹ ਹਵਾਈ ਅੱਡੇ ਦੇ ਰਨਵੇਅ ਤੋਂ ਅੱਗੇ ਨਿਕਲ ਗਿਆ ਸੀ, ਜਿਸ ਨਾਲ ਉਸ ਦੇ ਏਅਰਫਰੇਮ ਨੂੰ ਨੁਕਸਾਨ ਪੁੱਜਾ ਸੀ | ਇਸ ਹਾਦਸੇ ਬਾਅਦ ਭਾਰਤੀ ਹਵਾਈ ਸੈਨਾ ਨੇ ਜਹਾਜ਼ਾਂ ਦੀ ਵਿਆਪਕ ਜਾਂਚ ਦੇ ਵੀ ਆਦੇਸ਼ ਦਿੱਤੇ ਸਨ | ਭਾਰਤੀ ਹਵਾਈ ਸੈਨਾ ਨੂੰ ਤੇਜਸ ਮਾਰਕ 1ਏ ਵੈਰੀਏਾਟ ਦੀ ਡਲਿਵਰੀ 'ਚ ਹੋ ਰਹੀ ਦੇਰੀ ਬਾਰੇ ਪੁੱਛੇ ਜਾਣ 'ਤੇ ਸੁਨੀਲ ਨੇ ਦੱਸਿਆ ਕਿ 'ਹਾਲ' ਦਸੰਬਰ ਤੱਕ 20 ਤੋਂ ਜ਼ਿਆਦਾ ਜਹਾਜ਼ਾਂ ਦੀ ਡਲਿਵਰੀ ਕਰਨ ਲਈ ਤਿਆਰ ਹੋ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ 'ਚੋਂ 6 ਜਹਾਜ਼ਾਂ ਦੀ ਸਪਲਾਈ ਜਲਦੀ ਹੀ ਕੀਤੀ ਜਾ ਸਕਦੀ ਹੈ |

ਪਿਛਲੀ ਖ਼ਬਰ 'ਆਪ' ਨੇ ਰਾਘਵ ਚੱਢਾ ਨੂੰ ਰਾਜ ਸਭਾ 'ਚੋਂ ਉੱਪ ਨੇਤਾ ਦੇ ਅਹੁਦੇ ਤੋਂ ਹਟਾਇਆ ਅਗਲੀ ਖ਼ਬਰ ਭਾਰਤੀ ਮੂਲ ਦੀ ਅਨੁਵਾਦਕ ਪਦਮਾ ਵਿਸ਼ਵਾਨਾਥਨ ਦੀ ਕੌਮਾਂਤਰੀ ਬੁੱਕਰ ਪੁਰਸਕਾਰ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।