30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਏਅਰ ਇੰਡੀਆ ਦੀ ਲੰਡਨ ਜਾ ਰਹੀ ਉਡਾਣ 7 ਘੰਟੇ ਬਾਅਦ ਵਾਪਸ ਦਿੱਲੀ ਪਰਤੀ

ਅਜੀਤ ਡੈਸਕ 27-03-2026
ਨਵੀਂ ਦਿੱਲੀ, 26 ਮਾਰਚ (ਜਗਤਾਰ ਸਿੰਘ)-ਦਿੱਲੀ ਤੋਂ ਲੰਡਨ ਹੀਥਰੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ ਜਹਾਜ਼ ਨੂੰ ਵਾਪਸ ਦਿੱਲੀ ਪਰਤਣਾ ਪਿਆ | ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਏਅਰਲਾਈਨ ਦਾ ਏ 350-900 ਜਹਾਜ਼ (ਫਲਾਈਟ ਨੰਬਰ ਏ.ਆਈ. 111) ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਸਵੇਰੇ 6 ਵਜੇ ਰਵਾਨਾ ਹੋਇਆ ਪਰ ਤਕਨੀਕੀ ਖ਼ਰਾਬੀ ਕਾਰਨ ਉਡਾਣ ਭਰਨ ਦੇ ਕੁੱਝ ਘੰਟਿਆਂ ਬਾਅਦ ਹੀ ਦਿੱਲੀ ਪਰਤਣਾ ਪਿਆ | ਤਕਨੀਕੀ ਨੁਕਸ ਦੇ ਖ਼ਦਸ਼ੇ ਦੇ ਚਲਦਿਆਂ ਜਹਾਜ਼ ਲਗਭਗ 7 ਘੰਟੇ ਹਵਾ 'ਚ ਰਹਿਣ ਤੋਂ ਬਾਅਦ ਸੁਰੱਖਿਅਤ ਦਿੱਲੀ ਹਵਾਈ ਅੱਡੇ 'ਤੇ ਉਤਰ ਗਿਆ | ਫਲਾਈਟ ਟਰੈਕਿੰਗ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਜਹਾਜ਼ ਨੂੰ ਮੋੜਨ ਦਾ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਜਹਾਜ਼ ਸਾਊਦੀ ਅਰਬ ਦੇ ਹਵਾਈ ਖੇਤਰ 'ਚ ਸੀ | ਇਸ ਫ਼ੈਸਲੇ ਤੋਂ ਪਹਿਲਾਂ ਜਹਾਜ਼ ਲਗਭਗ ਚਾਰ ਘੰਟੇ ਹਵਾ 'ਚ ਸੀ | ਵਾਪਸੀ ਦੀ ਯਾਤਰਾ ਸਮੇਤ ਜਹਾਜ਼ ਹਵਾ 'ਚ ਕੁੱਲ ਸੱਤ ਘੰਟੇ ਰਹਿਣ ਤੋਂ ਬਾਅਦ ਦੁਪਹਿਰ 12:30 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉੱਤਰਿਆ | ਸਥਿਤੀ ਦਾ ਜਵਾਬ ਦਿੰਦੇ ਹੋਏ ਏਅਰ ਇੰਡੀਆ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਵਾਪਸੀ ਇਕ ਸ਼ੱਕੀ ਤਕਨੀਕੀ ਨੁਕਸ ਕਾਰਨ ਕੀਤੀ ਗਈ 'ਸਾਵਧਾਨੀ ਦੇ ਉਪਾਅ' ਵਜੋਂ ਸੀ | ਬੁਲਾਰੇ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਢੰਗ ਨਾਲ ਉੱਤਰਿਆ ਅਤੇ ਏਅਰ ਇੰਡੀਆ ਦੇ ਉੱਚ ਸੁਰੱਖਿਆ ਮਾਪਦੰਡਾਂ ਅਨੁਸਾਰ ਇਕ ਵਿਸਤਿ੍ਤ ਤਕਨੀਕੀ ਨਿਰੀਖਣ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਹੋਰਮੁਜ਼ 'ਚ ਜਹਾਜ਼ਾਂ ਤੋਂ ਟੋਲ ਵਸੂਲ ਰਿਹਾ ਈਰਾਨ ਅਗਲੀ ਖ਼ਬਰ ਨਾਯਰਾ ਐਨਰਜੀ ਨੇ ਪੈਟਰੋਲ 5 ਰੁਪਏ ਤੇ ਡੀਜਲ 'ਚ 3 ਰੁਪਏ ਪ੍ਰਤੀ ਲੀਟਰ ਕੀਤਾ ਮਹਿੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।