08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਤਰਨਜੀਤ ਸਿੰਘ ਸੰਧੂ ਦਿੱਲੀ ਦੇ ਉਪ ਰਾਜਪਾਲ ਨਿਯੁਕਤ

ਅਜੀਤ ਡੈਸਕ 06-03-2026

ਸਕਸੈਨਾ ਲੱਦਾਖ ਦੇ ਉਪ ਰਾਜਪਾਲ ਵਜੋਂ ਸੇਵਾਵਾਂ ਨਿਭਾਉਣਗੇ
ਨਵੀਂ ਦਿੱਲੀ, 5 ਮਾਰਚ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰਵਾਰ ਰਾਤ ਨੂੰ ਦੇਸ਼ ਦੇ ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਰਾਜਪਾਲਾਂ ਅਤੇ ਉਪ-ਰਾਜਪਾਲਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ | ਨਵੀਂ ਸੂਚੀ ਅਨੁਸਾਰ ਦਿੱਲੀ ਦੇ ਪ੍ਰਸ਼ਾਸਨ 'ਚ ਅਹਿਮ ਬਦਲਾਅ ਕਰਦਿਆਂ ਤਰਨਜੀਤ ਸਿੰਘ ਸੰਧੂ ਜੋ ਅਮਰੀਕਾ 'ਚ ਭਾਰਤੀ ਰਾਜਦੂਤ ਰਹੇ ਹਨ, ਨੂੰ ਦਿੱਲੀ ਦਾ ਨਵਾਂ ਉਪ-ਰਾਜਪਾਲ (ਐਲ.ਜੀ.) ਨਿਯੁਕਤ ਕੀਤਾ ਗਿਆ ਹੈ, ਜਦਕਿ ਦਿੱਲੀ ਦੇ ਮੌਜੂਦਾ ਐਲ.ਜੀ. ਵਿਨੈ ਕੁਮਾਰ ਸਕਸੈਨਾ ਹੁਣ ਲੱਦਾਖ ਦੇ ਉਪ-ਰਾਜਪਾਲ ਵਜੋਂ ਸੇਵਾਵਾਂ ਨਿਭਾਉਣਗੇ | ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਨੂੰ ਪੱਛਮੀ ਬੰਗਾਲ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ ਜੋ ਕਿ ਸੀ.ਵੀ. ਆਨੰਦ ਬੋਸ ਦੀ ਥਾਂ ਲੈਣਗੇ | ਇਸੇ ਤਰ੍ਹਾਂ ਸੇਵਾਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਨੂੰ ਬਿਹਾਰ ਦਾ ਨਵਾਂ ਰਾਜਪਾਲ ਲਗਾਇਆ ਗਿਆ ਹੈ | ਲੱਦਾਖ ਦੇ ਸਾਬਕਾ ਐਲ.ਜੀ. ਕਵਿੰਦਰ ਗੁਪਤਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ ਅਤੇ ਹਿਮਾਚਲ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹੁਣ ਤੇਲੰਗਾਨਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਮਹਾਰਾਸ਼ਟਰ 'ਚ ਜਿਸ਼ਨੂ ਦੇਵ ਵਰਮਾ ਅਤੇ ਨਾਗਾਲੈਂਡ 'ਚ ਨੰਦ ਕਿਸ਼ੋਰ ਯਾਦਵ ਨੂੰ ਨਵੇਂ ਰਾਜਪਾਲ ਵਜੋਂ ਨਿਯੁਕਤ ਕੀਤਾ ਗਿਆ ਹੈ, ਜਦਕਿ ਕੇਰਲ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੇਕਰ ਤਾਮਿਲਨਾਡੂ ਦੇ ਰਾਜਪਾਲ ਦਾ ਵਾਧੂ ਚਾਰਜ ਸੰਭਾਲਣਗੇ |

ਪਿਛਲੀ ਖ਼ਬਰ ਈਰਾਨ, ਇਜ਼ਰਾਈਲ-ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕੀਤਾ-ਫਿਨਲੈਂਡ ਦੇ ਰਾਸ਼ਟਰਪਤੀ ਅਗਲੀ ਖ਼ਬਰ ਅਮਰੀਕਾ ਦੇ ਵਿਦੇਸ਼ ਵਿਭਾਗ ਵਲੋਂ ਕੁਵੈਤ 'ਚ ਅਮਰੀਕੀ ਦੂਤਘਰ ਬੰਦ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।