05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਰਤ ਨਿਰਮਿਤ ਟੈਟਨਸ ਤੇ ਬਾਲਗ ਡਿਪਥੀਰੀਆ ਦਾ ਟੀਕਾ ਲਾਂਚ

ਅਜੀਤ ਡੈਸਕ 22-02-2026
ਨਵੀਂ ਦਿੱਲੀ, 21 ਫਰਵਰੀ (ਪੀ.ਟੀ.ਆਈ.)-ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿੱਚ ਕੇਂਦਰੀ ਖੋਜ ਸੰਸਥਾਨ ਵਿਖੇ ਸਵਦੇਸ਼ੀ ਤÏਰ 'ਤੇ ਵਿਕਸਤ ਟੈਟਨਸ ਅਤੇ ਬਾਲਗ ਡਿਪਥੀਰੀਆ (ਟੀ.ਡੀ.) ਟੀਕਾ ਲਾਂਚ ਕੀਤਾ¢ ਟੀ. ਡੀ. ਟੀਕੇ ਦੀ ਰਸਮੀ ਸ਼ੁਰੂਆਤ ਦੇ ਨਾਲ, ਇਹ ਟੀਕਾ ਹੁਣ ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ (ਯੂ.ਆਈ.ਪੀ.) ਦੇ ਤਹਿਤ ਸਪਲਾਈ ਲਈ ਉਪਲਬਧ ਹੈ¢ ਨੱਢਾ ਨੇ ਕਿਹਾ ਕਿ ਕੇਂਦਰੀ ਖੋਜ ਸੰਸਥਾਨ ਅਪ੍ਰੈਲ ਤੱਕ ਯੂ.ਆਈ.ਪੀ. ਨੂੰ 5.5 ਮਿਲੀਅਨ ਖੁਰਾਕਾਂ ਦੀ ਸਪਲਾਈ ਕਰੇਗਾ ਅਤੇ ਆਉਣ ਵਾਲੇ ਸਾਲਾਂ ਵਿੱਚ ਉਤਪਾਦਨ ਹÏਲੀ-ਹÏਲੀ ਵਧਣ ਦੀ ਉਮੀਦ ਹੈ ਤਾਂ ਜੋ ਕੇਂਦਰ ਸਰਕਾਰ ਦੇ ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ¢ ਇਕੱਠ ਨੂੰ ਸੰਬੋਧਨ ਕਰਦੇ ਹੋਏ, ਨੱਢਾ ਨੇ ਕੇਂਦਰੀ ਖੋਜ ਸੰਸਥਾਨ, ਕਸੌਲੀ ਦੇ ਵਿਗਿਆਨੀਆਂ, ਤਕਨੀਕੀ ਮਾਹਿਰਾਂ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਟੀ.ਡੀ. ਟੀਕੇ ਦੀ ਸ਼ੁਰੂਆਤ ਨੂੰ ਇੱਕ ਯਾਦਗਾਰੀ ਅਤੇ ਇਤਿਹਾਸਕ ਮÏਕਾ ਦੱਸਿਆ¢ ਉਨ੍ਹਾਂ ਕਿਹਾ ਕਿ ਇਹ ਲਾਂਚ ਰਾਸ਼ਟਰੀ ਸਿਹਤ ਸੁਰੱਖਿਆ ਦੀ ਰੱਖਿਆ ਅਤੇ ਭਾਰਤ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ¢


ਪਿਛਲੀ ਖ਼ਬਰ ਜਲ ਸੈਨਾ ਮੁਖੀ ਐਡਮਿਰਲ ਤਿ੍ਪਾਠੀ ਵਲੋਂ 'ਗੋਆ ਮੈਰੀਟਾਈਮ ਕਨਕਲੇਵ 2026' ਦਾ ਉਦਘਾਟਨ ਅਗਲੀ ਖ਼ਬਰ ਲੋਕ ਪੱਖੀ ਹੋਵੇਗਾ 'ਆਪ' ਸਰਕਾਰ ਦਾ 5ਵਾਂ ਬਜਟ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।