19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅਦਾਕਾਰ ਸਿਧਾਰਥ ਮਲਹੋਤਰਾ ਦੇ ਪਿਤਾ ਦਾ ਦਿਹਾਂਤ

ਅਜੀਤ ਡੈਸਕ 18-02-2026
ਨਵੀਂ ਦਿੱਲੀ, 17 ਫਰਵਰੀ (ਪੀ.ਟੀ.ਆਈ.)-ਅਦਾਕਾਰ ਸਿਧਾਰਥ ਮਲਹੋਤਰਾ ਦੇ ਪਿਤਾ ਸੁਨੀਲ ਮਲਹੋਤਰਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਅਦਾਕਾਰ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਬਹੁਤ ਇਮਾਨਦਾਰ, ਸੱਚਾ ਅਤੇ ਸੱਭਿਆਚਾਰ ਵਾਲਾ ਵਿਅਕਤੀ ਦੱਸਿਆ | ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਮਜ਼ਬੂਤ ਕਦਰਾਂ-ਕੀਮਤਾਂ ਨਾਲ ਜੀਵਨ ਗੁਜਾਰਿਆ ਅਤੇ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ | ਕਠੋਰਤਾ ਤੋਂ ਬਿਨਾਂ ਅਨੁਸ਼ਾਸਨ | ਹੰਕਾਰ ਤੋਂ ਬਿਨਾਂ ਤਾਕਤ | ਸਕਾਰਾਤਮਕ ਰਹੇ, ਭਾਵੇਂ ਜ਼ਿੰਦਗੀ ਨੇ ਉਨ੍ਹਾਂ ਨੂੰ ਬਹੁਤ ਪਰਖਿਆ | ਆਪਣੇ ਪਿਤਾ ਦੀ ਬਿਮਾਰੀ ਦÏਰਾਨ ਉਨ੍ਹਾਂ ਦੀ ਹਿੰਮਤ ਨੂੰ ਵੇਖਦੇ ਹੋਏ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦਾ ਹੌਸਲਾ ਹਮੇਸ਼ਾ ਮਜ਼ਬੂਤ ਰਿਹਾ | ਸਿਧਾਰਥ ਨੇ ਕਿਹਾ ਕਿ ਮਰਚੈਂਟ ਨੇਵੀ ਕੈਪਟਨ ਵਜੋਂ ਸਮੁੰਦਰਾਂ ਦੀ ਕਮਾਂਡ ਸੰਭਾਲਣ ਤੋਂ ਲੈ ਕੇ ਸ਼ਾਂਤ ਰਹਿ ਕੇ ਹਿੰਮਤ ਨਾਲ ਬਿਮਾਰੀ ਦਾ ਸਾਹਮਣਾ ਕਰਨ ਤੱਕ ਉਨ੍ਹਾਂ ਨੇ ਕਦੇ ਸਮਝÏਤਾ ਨਹੀਂ ਕੀਤਾ, ਕਦੇ ਵੀ ਆਪਣੀ ਹਿੰਮਤ ਨਹੀਂ ਹਾਰੀ | ਇਥੋਂ ਤੱਕ ਕਿ ਜਦੋਂ ਸਟ੍ਰੋਕ ਨੇ ਉਨ੍ਹਾਂ ਨੂੰ ਵ੍ਹੀਲਚੇਅਰ ਤੱਕ ਸੀਮਤ ਕਰ ਦਿੱਤਾ, ਉਦੋਂ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ |

ਪਿਛਲੀ ਖ਼ਬਰ ਏ.ਆਈ. ਸਿਖ਼ਰ ਸੰਮੇਲਨ 'ਚ ਅਮਨਦੀਪ ਸਿੰਘ ਗਿੱਲ ਸੰਯੁਕਤ ਰਾਸ਼ਟਰ ਦੀ ਕਰ ਰਹੇ ਹਨ ਨੁਮਾਇੰਦਗੀ ਅਗਲੀ ਖ਼ਬਰ ਪੰਜਾਬ ਦੇ ਆਲੂ ਉਤਪਾਦਕ ਵੱਡੇ ਆਰਥਿਕ ਸੰਕਟ 'ਚ ਮੰਦੀ ਕਾਰਨ ਹੋ ਰਿਹੈ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।