ਬਰਾਮਦ ਮੋਰਚੇ 'ਤੇ ਵਾਰ-ਵਾਰ ਨੀਤੀਆਂ 'ਚ ਬਦਲਾਅ ਨਾਲ ਸਪਲਾਈ ਵਿਵਸਥਾ ਪ੍ਰਭਾਵਿਤ ਹੁੰਦੀ ਹੈ
ਅਜੀਤ ਡੈਸਕ
30-01-2026
ਆਰ.ਟੀ.ਆਈ. ਐਕਟ ਦੀ ਦੁਬਾਰਾ ਜਾਂਚ ਕਰਨ ਦੀ ਮੰਗ
ਆਰਥਿਕ ਸਰਵੇਖਣ ਨੇ ਕਰੀਬ ਦੋ ਦਹਾਕੇ ਪੁਰਾਣੇ ਆਰ.ਟੀ.ਆਈ. ਕਾਨੂੰਨ 'ਤੇ ਫਿਰ ਤੋਂ ਵਿਚਾਰ ਕਰਨ ਦੀ ਗੱਲ ਕਹੀ, ਤਾਂ ਕਿ ਗੁਪਤ ਰਿਪੋਰਟ ਤੇ ਡਰਾਫ਼ਟ ਟਿੱਪਣੀਆਂ ਨੂੰ ਖੁਲਾਸੇ ਤੋਂ ਛੋਟ ਦਿੱਤੀ ਜਾ ਸਕੇ |
ਯੂਰੀਆ ਦੀ ਪ੍ਰਚੂਨ ਕੀਮਤ 'ਚ ਮਾਮੂਲੀ ਵਾਧੇ ਦੀ ਮੰਗ
ਆਰਥਿਕ ਸਰਵੇਖਣ 'ਚ ਯੂਰੀਆ ਦੀ ਪ੍ਰਚੂਨ ਕੀਮਤ 'ਚ ਮਾਮੂਲੀ ਵਾਧਾ ਕਰਨ ਦੀ ਗੱਲ ਕਹੀ ਗਈ ਹੈ, ਮਾਰਚ 2018 ਤੋਂ 242 ਰੁਪਏ ਪ੍ਰਤੀ 45 ਕਿੱਲੋ ਬੈਗ 'ਤੇ ਕੋਈ ਬਦਲਾਅ ਨਹੀਂ ਕੀਤਾ ਗਿਆ, ਨਾਲ ਹੀ ਓਨੀ ਹੀ ਰਕਮ ਸਿੱਧੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਤਬਦੀਲ ਕਰਨ ਦਾ ਸੁਝਾਅ ਦਿੱਤਾ ਗਿਆ | ਇਸ ਦੇ ਨਾਲ ਹੀ ਸਰਵੇਖਣ ਨੇ ਚਰਬੀ ਭਰਪੂਰ ਅਤੇ ਸ਼ੂਗਰ (ਖੰਡ) ਵਾਲੇ ਅਲਟਰਾ ਪ੍ਰੋਸੈਸਡ ਫੂਡਜ਼ (ਜਿਸ 'ਚ ਬਰਗਰ, ਨੂਡਲਜ਼, ਪੀਜ਼ਾ, ਸਾਫ਼ਟ ਡਰਿੰਕਸ ਆਦਿ ਸ਼ਾਮਿਲ ਹਨ) ਦੀ ਵਧਦੀ ਖਪਤ 'ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਦੇ ਇਸ਼ਤਿਹਾਰਾਂ 'ਤੇ ਸਵੇਰੇ 6 ਵਜੇ ਤੋਂ ਦੇਰ ਰਾਤ 11 ਵਜੇ ਤੱਕ ਪਾਬੰਦੀ ਲਗਾਉਣ ਦੀ ਸੰਭਾਵਨਾ ਤਲਾਸ਼ਣ ਦਾ ਸੱਦਾ ਦਿੱਤਾ ਹੈ |