22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਲੰਡਨ ’ਚ ਸੜਕ ਹਾਦਸੇ ਕਾਰਨ ਸਿੱਖ ਨੌਜਵਾਨ ਦੀ ਮੌਤ

ਲੰਡਨ ’ਚ ਸੜਕ ਹਾਦਸੇ ਕਾਰਨ ਸਿੱਖ ਨੌਜਵਾਨ ਦੀ ਮੌਤ

ਅਜੀਤ ਡੈਸਕ 22-09-2026

ਲੰਡਨ, 21 ਸਤੰਬਰ (ਏਜੰਸੀ)-ਦੱਖਣ-ਪੱਛਮੀ ਲੰਡਨ ’ਚ ਇਕ ਸੜਕ ਹਾਦਸੇ ਦੌਰਾਨ 17 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਬ੍ਰਿਟਿਸ਼ ਪੁਲਿਸ ਨੇ ਹਾਦਸੇ ਮੌਕੇ ਮੌਜੂਦ ਲੋਕਾਂ ਨੂੰ ਸਹਿਯੋਗ ਕਰਨ ਤੇ ਗਵਾਹ ਬਣਨ ਲਈ ਅਪੀਲ ਕੀਤੀ ਹੈ। ਰਣਬੀਰ ਸਿੰਘ ਨੂੰ ਸਨਿਚਰਵਾਰ ਤੜਕੇ ਸਾਊਥਹਾਲ ਵਿਚ ਫੋਰਡ ਮਸਤਾਂਗ ਨੇ ਫੇਟ ਮਾਰ ਦਿੱਤੀ ਤੇ ਪੁਲਿਸ ਦੇ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮੈਟਰੋਪੋਲੀਟਨ ਪੁਲਿਸ ਨੇ ਲੰਡਨ ਐਂਬੂਲੈਂਸ ਸਰਵਿਸ ਅਤੇ ਲੰਡਨ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਵਾਹਨ ਦੇ ਡਰਾਈਵਰ 20 ਸਾਲਾ ਸੁਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਗਲਤ ਢੰਗ ਨਾਲ ਡਰਾਈਵਿੰਗ ਕਰਨ, ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਅਤੇ ਬੀਮਾ ਤੋਂ ਬਿਨਾਂ ਵਾਹਨ ਦੀ ਵਰਤੋਂ ਕਰਨ ਦੇ ਦੋਸ਼ ਲੱਗੇ ਹਨ। ਸੁਖਵੀਰ ਸਿੰਘ ਅੱਜ ਲੰਡਨ ਅਦਾਲਤ ’ਚ ਪੇਸ਼ ਹੋਇਆ ਅਤੇ ਉਸ ਨੂੰ 19 ਅਕਤੂਬਰ ਨੂੰ ਓਲ ਬੇਲੀ ਕੋਰਟ ’ਚ ਪੇਸ਼ ਹੋਣ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਡਾਕਟਰੀ ਸਹਾਇਤਾ ਦੇਣ ਦੇ ਬਾਵਜੂਦ ਕਾਰ ’ਚ ਸਵਾਰ 17 ਸਾਲਾ ਰਣਬੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਹਾਦਸੇ ’ਚ ਇਕ 26 ਸਾਲਾ ਨੌਜਵਾਨ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਮਿਡ-ਡੇ-ਮੀਲ ਅਤੇ ਮਾਣ-ਭੱਤਾ ਵਰਕਰ ਯੂਨੀਅਨਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਰਾਜਸਥਾਨ ’ਚ ਭਾਜਪਾ ਨੇ ਸਥਾਨਕ ਚੋਣਾਂ ’ਚ ਮੇਅਰ ਤੇ ਚੇਅਰਪਰਸਨ ਦੇ ਸਾਰੇ ਅਹੁਦੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।