ਨਵੀਂ ਦਿੱਲੀ, 29 ਜਨਵਰੀ (ਪੀ.ਟੀ.ਆਈ.)-ਬੰਗਲਾਦੇਸ਼ ਨੇ ਵੀਰਵਾਰ ਨੂੰ 23 ਭਾਰਤੀ ਮਛੇਰਿਆਂ ਨੂੰ ਵਾਪਸ ਭੇਜਿਆ ਜਦੋਂ ਕਿ ਨਵੀਂ ਦਿੱਲੀ ਨੇ 128 ਬੰਗਲਾਦੇਸ਼ੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ | ਇੱਕ ਭਾਰਤੀ ਰੀਡਆਊਟ ਦੇ ਅਨੁਸਾਰ ਮਛੇਰਿਆਂ ਅਤੇ ਉਨ੍ਹਾਂ ਦੇ ਜਹਾਜ਼ਾਂ ਦੇ ਆਪਸੀ ਆਦਾਨ-ਪ੍ਰਦਾਨ ਨੂੰ ਦੋਵਾਂ ਪਾਸਿਆਂ ਦੇ ਮੱਛੀ ਫੜਨ ਵਾਲੇ ਭਾਈਚਾਰਿਆਂ ਦੀਆਂ ਮਾਨਵਤਾਵਾਦੀ ਅਤੇ ਰੋਜ਼ੀ-ਰੋਟੀ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ | ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਮਛੇਰਿਆਂ ਜਿਨ੍ਹਾਂ ਨੇ ਅਣਜਾਣੇ ਵਿਚ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਪਾਰ ਕੀਤੀ ਸੀ, ਨੂੰ ਬੰਗਲਾਦੇਸ਼ ਅਧਿਕਾਰੀਆਂ ਨੇ ਹਾਲ ਹੀ ਵਿਚ ਗਿ੍ਫਤਾਰ ਕੀਤਾ ਸੀ | ਭਾਰਤੀ ਅਧਿਕਾਰੀਆਂ ਨੇ ਇਸੇ ਤਰ੍ਹਾਂ ਬੰਗਲਾਦੇਸ਼ ਦੇ ਮਛੇਰਿਆਂ ਨੂੰ ਵੀ ਗਿ੍ਫ਼ਤਾਰ ਕੀਤਾ ਸੀ | ਵਿਦੇਸ਼ ਮੰਤਰਾਲੇ ਨੇ ਰੀਡਆਊਟ ਵਿਚ ਕਿਹਾ ਕਿ ਦੋਵਾਂ ਸਰਕਾਰਾਂ ਨੇ ਅੱਜ ਸਾਰੇ 23 ਭਾਰਤੀ ਮਛੇਰਿਆਂ ਅਤੇ 128 ਬੰਗਲਾਦੇਸ਼ੀ ਮਛੇਰਿਆਂ ਦੀ ਰਿਹਾਈ ਅਤੇ ਵਾਪਸੀ ਨੂੰ ਸਫਲਤਾਪੂਰਵਕ ਪੂਰਾ ਕੀਤਾ |