15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜਹਾਜ਼ 'ਚ ਕੋਈ ਤਕਨੀਕੀ ਨੁਕਸ ਨਹੀਂ ਸੀ, ਨਿੱਜੀ ਜੈੱਟ ਮਾਲਕ ਦਾ ਦਾਅਵਾ <br/>

ਅਜੀਤ ਡੈਸਕ 29-01-2026
ਮੁੰਬਈ, 28 ਜਨਵਰੀ (ਯੂ.ਐਨ.ਆਈ.)-ਨਿੱਜੀ ਹਵਾਬਾਜ਼ੀ ਕੰਪਨੀ ਵੀ.ਆਰ.ਐਸ. ਵੈਂਚਰਸ ਦੇ ਮਾਲਕ ਵਿਜੇ ਕੁਮਾਰ ਸਿੰਘ ਨੇ ਅੱਜ ਦਾਅਵਾ ਕੀਤਾ ਹੈ ਕਿ ਬਾਰਾਮਤੀ ਵਿਖੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨ.ਸੀ.ਪੀ. (ਏ.ਪੀ.) ਦੇ ਪ੍ਰਧਾਨ ਅਜੀਤ ਪਵਾਰ ਦੀ ਜਾਨ ਲੈਣ ਵਾਲੇ ਦੁਖਦਾਈ ਹਾਦਸੇ ਵਿਚ ਸ਼ਾਮਿਲ ਜਹਾਜ਼ ਵਿਚ ਕੋਈ ਤਕਨੀਕੀ ਨੁਕਸ ਜਾਂ ਖਰਾਬੀ ਨਹੀਂ ਸੀ | ਉਨ੍ਹਾਂ ਕਿਹਾ ਕਿ ਇਹ ਹਾਦਸਾ ਪਾਇਲਟ ਨਾਲ ਸੰਬੰਧਿਤ ਫ਼ੈਸਲਿਆਂ ਕਾਰਨ ਹੋਇਆ, ਨਾ ਕਿ ਕਿਸੇ ਮਕੈਨੀਕਲ ਨੁਕਸ ਕਾਰਨ ਹੋਇਆ ਹੈ | ਹਾਦਸੇ ਸੰਬੰਧੀ ਵਿਜੇ ਕੁਮਾਰ ਸਿੰਘ ਨੇ ਕਿਹਾ ਕਿ ਪਾਇਲਟਾਂ ਨੇ ਸ਼ੁਰੂ ਵਿਚ ਰਨਵੇਅ 29 'ਤੇ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਮੁਸ਼ਕਲ ਦਾ ਸਾਹਮਣਾ ਕਰਨ ਤੋਂ ਬਾਅਦ, ਉਨ੍ਹਾਂ ਨੇ ਰਨਵੇਅ 11 'ਤੇ ਦੂਜੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਹਾਦਸਾ ਵਾਪਰਿਆ | ਉਨ੍ਹਾਂ ਅੱਗੇ ਕਿਹਾ ਕਿ ਘੱਟ ਦਿ੍ਸ਼ਟੀ ਇਕ ਵੱਡਾ ਕਾਰਨ ਸੀ, ਕਿਉਂਕਿ ਲੈਂਡਿੰਗ ਦੇ ਸਮੇਂ ਪਾਇਲਟਾਂ ਨੂੰ ਰਨਵੇਅ ਸਪੱਸ਼ਟ ਤÏਰ 'ਤੇ ਦਿਖਾਈ ਨਹੀਂ ਦੇ ਰਿਹਾ ਸੀ¢
ਹੈਦਰਾਬਾਦ, (ਪੀ.ਟੀ.ਆਈ.)-ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਬੁੱਧਵਾਰ ਨੂੰ ਕਿਹਾ ਕਿ ਏ.ਏ.ਆਈ.ਬੀ. ਬਾਰਾਮਤੀ ਹਵਾਈ ਅੱਡੇ 'ਤੇ ਹੋਏ ਜਹਾਜ਼ ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰੇਗਾ ਤੇ ਜਹਾਜ਼ ਦੇ ਸੰਚਾਲਕ ਨੂੰ ਲੈ ਕੇ ਕੋਈ ਸੁਰੱਖਿਆ ਚਿੰਤਾ ਨਹੀਂ ਹੈ |

ਪਿਛਲੀ ਖ਼ਬਰ ਆਖ਼ਰੀ ਪਲਾਂ 'ਚ ਘੱਟ ਦਿ੍ਸ਼ਟੀ ਤੇ ਰਨਵੇਅ ਨਾ ਦਿਖਾਈ ਦੇਣ ਕਾਰਨ ਵਾਪਰਿਆ ਹਾਦਸਾ <br/> ਅਗਲੀ ਖ਼ਬਰ ਜਹਾਜ਼ ਹਾਦਸੇ 'ਚ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।