ਪੁਣੇ, 28 ਜਨਵਰੀ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅੱਜ ਮੌਤ ਹੋ ਗਈ | ਉਨ੍ਹਾਂ ਦਾ ਚਾਰਟਰਡ ਜਹਾਜ਼ ਅੱਜ ਸਵੇਰੇ 8:45 ਵਜੇ ਬਾਰਾਮਤੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ | ਉਹ 66 ਸਾਲ ਦੇ ਸਨ | ਇਸ ਜਹਾਜ਼ ਹਾਦਸੇ ਵਿਚ ਪਵਾਰ ਦੇ ਸੁਰੱਖਿਆ ਕਰਮੀ, ਦੋ ਪਾਇਲਟ ਅਤੇ ਇਕ ਮਹਿਲਾ ਚਾਲਕ ਦਲ ਦੀ ਮੈਂਬਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ | ਇਸ ਹਾਦਸੇ 'ਚ ਮਾਰਨ ਵਾਲਿਆਂ 'ਚ ਕੈਪਟਨ ਸੁਮਿਤ ਕਪੂਰ, ਜਿਨ੍ਹਾਂ ਕੋਲ 15,000 ਘੰਟੇ ਉਡਾਣ ਦਾ ਤਜਰਬਾ ਸੀ, 1500 ਘੰਟੇ ਉਡਾਣ ਭਰਨ ਵਾਲਾ ਸਹਿ-ਪਾਇਲਟ ਕੈਪਟਨ ਸ਼ੰਭਵੀ ਪਾਠਕ, ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਵਿਦੀਪ ਜਾਧਵ ਅਤੇ ਫਲਾਈਟ ਅਟੈਂਡੈਂਟ ਪਿੰਕੀ ਮਾਲੀ ਸ਼ਾਮਿਲ ਸਨ¢ ਅਜੀਤ ਪਵਾਰ ਮਹਾਰਾਸ਼ਟਰ ਪੰਚਾਇਤ ਚੋਣਾਂ ਲਈ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਬਾਰਾਮਤੀ ਜਾ ਰਹੇ ਸਨ | ਉਹ ਸਵੇਰੇ 8:10 ਵਜੇ ਮੁੰਬਈ ਤੋਂ ਰਵਾਨਾ ਹੋਏ | ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਪਾਇਲਟ ਨੇ ਬਾਰਾਮਤੀ ਹਵਾਈ ਅੱਡੇ 'ਤੇ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਰਨਵੇਅ ਸਪੱਸ਼ਟ ਤÏਰ 'ਤੇ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਉਹ ਜਹਾਜ਼ ਨੂੰ ਵਾਪਸ ਹੋਰ ਉੱਚਾਈ 'ਤੇ ਲੈ ਗਏ | ਪਾਇਲਟ ਵਲੋਂ ਪਹਿਲੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਬਾਰਾਮਤੀ ਦੇ ਰਨਵੇਅ-11 'ਤੇ ਉਤਰਨ ਦੀ ਦੂਜੀ ਕੋਸ਼ਿਸ਼ ਕੀਤੀ ਗਈ | ਇਸ ਕੋਸ਼ਿਸ਼ ਦੌਰਾਨ ਜਹਾਜ਼ ਰਨਵੇਅ ਤੋਂ ਪਹਿਲਾਂ ਹੀ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈ | ਇਸ ਦੌਰਾਨ ਪਾਇਲਟ ਨੇ ਕੋਈ ਐਮਰਜੈਂਸੀ ਸਿਗਨਲ ਵੀ ਨਹੀਂ ਦਿੱਤਾ ਅਤੇ ਨਾ ਹੀ 'ਮੇਡੇ' ਕਾਲ ਕੀਤੀ | ਇੱਧਰ ਏਅਰਕ੍ਰਾਫ਼ਟ ਐਕਸੀਡੈਂਟ ਇੰਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਂਚ ਏਜੰਸੀ ਦੀ ਇਕ ਟੀਮ ਦਿੱਲੀ 'ਚ ਜਹਾਜ਼ ਦੀ ਆਪਰੇਟਰ ਕੰਪਨੀ ਪੀ.ਐਸ.ਆਰ. ਵੈਂਚਰਜ਼ ਦੇ ਦਫ਼ਤਰ ਪਹੁੰਚ ਗਈ ਜਦਕਿ ਦੂਸਰੀ ਟੀਮ ਬਾਰਾਮਤੀ ਲਈ ਰਵਾਨਾ ਹੋ ਗਈ | ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਹਾਦਸੇ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਹਾਦਸੇ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਪਵਾਰ ਜਿਸ ਉੱਡਾਣ ਵਿਚ ਸਵਾਰ ਹੋਏ ਸਨ, ਰਾਡਾਰ ਅਨੁਸਾਰ ਉਸ ਜਹਾਜ਼ ਨੇ ਸਵੇਰੇ 8:10 ਵਜੇ ਮੁੰਬਈ ਤੋਂ ਉਡਾਣ ਭਰੀ ਸੀ ਅਤੇ ਸਵੇਰੇ 8:45 ਵਜੇ ਦੇ ਕਰੀਬ ਰਾਡਾਰ ਤੋਂ ਗਾਇਬ ਹੋ ਗਿਆ | ਇਸ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਸਵੇਰੇ 8:50 ਵਜੇ ਹਾਦਸਾਗ੍ਰਸਤ ਹੋ ਗਿਆ ਅਤੇ ਡਿਗਦੇ ਸਾਰ ਹੀ ਉਸ ਨੂੰ ਅੱਗ ਲੱਗ ਗਈ | ਇਕ ਚਸ਼ਮਦੀਦ ਗਵਾਹ ਅਨੁਸਾਰ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਲਿਜਾ ਰਿਹਾ ਬਦਕਿਸਮਤ ਜਹਾਜ਼ ਹਵਾ ਵਿਚ ਥੋੜ੍ਹਾ ਅਸਥਿਰ ਦਿਖਾਈ ਦਿੱਤਾ ਅਤੇ ਜ਼ਮੀਨ 'ਤੇ ਡਿਗਦੇ ਹੀ ਇਕ ਧਮਾਕਾ ਹੋਇਆ ਅਤੇ ਫਿਰ ਉਸ ਨੂੰ ਅੱਗ ਲੱਗ ਗਈ | ਸਥਾਨਕ ਪੁਲਿਸ ਦੇ ਅਧਿਕਾਰੀ ਐਸ.ਪੀ. ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ | ਉਨ੍ਹਾਂ ਕਿਹਾ ਕਿ ਜਹਾਜ਼ ਵਿਚ ਸਵਾਰ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ | ਸਥਾਨਕ ਸੂਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਲੈਂਡਿੰਗ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਰਨਵੇਅ ਦੇ ਨੇੜੇ ਘੱਟ ਦਿ੍ਸ਼ਟੀ ਬਾਰੇ ਦੱਸਿਆ ਸੀ | ਬੰਬਾਰਡੀਅਰ ਏਅਰੋਸਪੇਸ ਦੇ ਲੀਅਰਜੈੱਟ ਡਿਵੀਜ਼ਨ ਦੁਆਰਾ ਤਿਆਰ ਕੀਤਾ ਗਿਆ ਇਕ ਛੋਟੇ ਆਕਾਰ ਦਾ ਵਪਾਰਕ ਜੈੱਟ ਜਹਾਜ਼, ਲੀਅਰਜੈੱਟ 45 (ਐਲ.ਜੇ.45) ਬਾਰਾਮਤੀ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਰਨਵੇਅ ਤੋਂ ਬਾਹਰ ਹੋ ਗਿਆ ਅਤੇ ਉਸ ਨੂੰ ਅੱਗ ਲੱਗ ਗਈ | ਉਪ ਮੁੱਖ ਮੰਤਰੀ ਅਜੀਤ ਪਵਾਰ ਆਪਣੇ ਪਿੱਛੇ ਆਪਣੀ ਪਤਨੀ ਸੁਨੇਤਰਾ ਜੋ ਕਿ ਰਾਜ ਸਭਾ ਮੈਂਬਰ ਹੈ ਅਤੇ ਦੋ ਪੁੱਤਰ ਪਾਰਥ ਅਤੇ ਜੈ ਨੂੰ ਛੱਡ ਗਏ ਹਨ | ਦੱਸਣਯੋਗ ਹੈ ਕਿ ਉਨ੍ਹਾਂ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਨੇ ਆਪਣੇ ਚਾਚਾ ਸ਼ਰਦ ਪਵਾਰ ਦੀ ਐਨ.ਸੀ.ਪੀ. (ਐਸ.ਪੀ.) ਨਾਲ ਗੱਠਜੋੜ ਕਰਕੇ ਪੁਣੇ ਅਤੇ ਪਿੰਪਰੀ ਚਿੰਚਵਾੜ ਵਿਚ ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ ਲੜੀਆਂ ਸਨ |
ਪ੍ਰਧਾਨ ਮੰਤਰੀ ਨੇ ਫੜਨਵੀਸ ਨਾਲ ਕੀਤੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਬਾਰੇ ਜਾਣਕਾਰੀ ਲੈਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਅਤੇ ਹਾਦਸੇ ਸੰਬੰਧੀ ਜਾਣਕਾਰੀ ਹਾਸਿਲ ਕੀਤੀ | ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀ ਆਪਣੇ ਸਾਥੀ ਦੀ ਮÏਤ ਨੂੰ ਦੁਖਦਾਈ ਅਤੇ ਮੰਦਭਾਗਾ ਦੱਸਿਆ ਹੈ ਅਤੇ ਉਨ੍ਹਾਂ ਕਿਹਾ ਕਿ ਜਹਾਜ਼ ਹਾਦਸੇ ਦੀ ਜਾਂਚ ਕੀਤੀ ਜਾਵੇਗੀ |
ਤਿੰਨ ਦਿਨਾ ਸੋਗ ਦਾ ਐਲਾਨ
ਮਹਾਰਾਸ਼ਟਰ ਸਰਕਾਰ ਨੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਇਸ ਬੇਵਕਤੀ ਦਿਹਾਂਤ 'ਤੇ 30 ਜਨਵਰੀ ਤੱਕ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ | ਇਸ ਦੌਰਾਨ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ | ਇਸ ਦੌਰਾਨ ਸੂਬੇ ਵਿਚ ਕੋਈ ਵੀ ਸਰਕਾਰੀ ਸਮਾਗਮ ਨਹੀਂ ਹੋਵੇਗਾ |
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਨਾਂ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ, 28 ਜਨਵਰੀ (ਉਪਮਾ ਡਾਗਾ ਪਾਰਥ)-ਮਹਾਰਾਸ਼ਟਰ ਦੇ ਬਾਰਾਮਤੀ 'ਚ ਹੋਏ ਜਹਾਜ਼ ਹਾਦਸੇ 'ਚ ਸੂਬੇ ਦੇ ਉਪ-ਮੁੱਖ ਮੰਤਰੀ ਅਤੇ ਐਨ.ਸੀ.ਪੀ. ਨੇਤਾ ਅਜੀਤ ਪਵਾਰ ਦੇ ਦਿਹਾਂਤ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
ਅੰਤਿਮ ਸੰਸਕਾਰ ਅੱਜ-ਮੋਦੀ ਤੇ ਸ਼ਾਹ ਹੋਣਗੇ ਸ਼ਾਮਿਲ
ਅਜੀਤ ਪਵਾਰ ਦਾ ਅੰਤਿਮ ਸੰਸਕਾਰ ਅੱਜ 29 ਜਨਵਰੀ ਨੂੰ ਬਾਰਾਮਤੀ 'ਚ ਕੀਤਾ ਜਾਏਗਾ | ਸਵੇਰੇ 9 ਵਜੇ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਜਾਏਗੀ ਅਤੇ 11 ਵਜੇ ਅੰਤਿਮ ਸੰਸਕਾਰ ਕੀਤਾ ਜਾਏਗਾ | ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਹੋਣਗੇ |
ਗੁੱਟ ਘੜੀ ਤੋਂ ਹੋਈ ਅਜੀਤ ਪਵਾਰ ਦੀ ਪਛਾਣ
ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਹੱਥ ਘੜੀ ਤੋਂ ਉਨ੍ਹਾਂ ਦੀ ਪਛਾਣ ਹੋਈ | ਬਾਰਾਮਤੀ ਹਵਾਈ ਅੱਡੇ 'ਤੇ ਟੇਬਲਟÏਪ ਰਨਵੇਅ ਦੇ ਕਿਨਾਰੇ ਤੋਂ ਸਿਰਫ਼ 200 ਮੀਟਰ ਦੀ ਦੂਰੀ 'ਤੇ ਪਿੰਡ ਵਾਸੀ ਮÏਕੇ 'ਤੇ ਪਹੁੰਚੇ ਤਾਂ ਅੱਗ ਦੀਆਂ ਲਪਟਾਂ 'ਚ ਘਿਰਿਆ ਲੀਅਰਜੈੱਟ ਜਹਾਜ਼ ਦਾ ਮਲਬਾ ਖਿੰਡਿਆ ਪਿਆ ਸੀ | ਇਕ ਵਾਇਰਲ ਵੀਡੀਓ 'ਚ ਇਕ ਵਿਅਕਤੀ ਸੜੀ ਹੋਈ ਲਾਸ਼ ਦੀ ਗੁੱਟ ਘੜੀ ਵੱਲ ਇਸ਼ਾਰਾ ਕਰਦੇ ਹੋਏ ਦਿਖਾਈ ਦੇ ਰਿਹਾ ਹੈ, ਜੋ ਦਾਅਵਾ ਕਰ ਰਿਹਾ ਹੈ ਕਿ ਮਿ੍ਤਕ ਵਿਅਕਤੀ ਅਜੀਤ ਪਵਾਰ ਹੈ |
ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਵਲੋਂ ਦੁੱਖ ਪ੍ਰਗਟ
ਜਲੰਧਰ, 28 ਜਨਵਰੀ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਕਿ ਅਜੀਤ ਪਵਾਰ ਦਾ ਅਚਨਚੇਤ ਦੁਨੀਆ ਤੋਂ ਰੁਖਸਤ ਕਰ ਜਾਣਾ ਬੇਹੱਦ ਅਫਸੋਸਜਨਕ ਤੇ ਪੀੜਾਦਾਇਕ ਹੈ ¢ ਅਜੀਤ ਪਵਾਰ ਦੀ ਸਿੱਖ ਭਾਈਚਾਰੇ ਨਾਲ ਡੂੰਘੀ ਭਾਵਨਾਤਮਿਕ ਸਾਂਝ ਸੀ | ਇਸ ਦੁੱਖ ਦੀ ਘੜੀ 'ਚ ਦਮਦਮੀ ਟਕਸਾਲ ਤੇ ਸਮੁੱਚਾ ਸਿੱਖ ਭਾਈਚਾਰਾ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ ਤੇ ਨੇਕ ਦਿਲ ਇਨਸਾਨ ਅਜੀਤ ਪਵਾਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੈ |
ਜਹਾਜ਼ ਹਾਦਸੇ 'ਚ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਦਿਹਾਂਤ <br/>
ਅਜੀਤ ਡੈਸਕ
29-01-2026