18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਅਸ਼ੋਕ ਚੱਕਰ ਨਾਲ ਸਨਮਾਨ <br/>

ਅਜੀਤ ਡੈਸਕ 26-01-2026

ਮੇਜਰ ਅਰਸ਼ਦੀਪ ਸਿੰਘ, ਨਾਇਬ ਸੂਬੇਦਾਰ ਡੋਲੇਸ਼ਵਰ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਨੂੰ ਕੀਰਤੀ ਚੱਕਰ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 70 ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਬਹਾਦਰੀ ਪੁਰਸਕਾਰਾਂ ਨੂੰ ਪ੍ਰਵਾਨਗੀ ਦਿੱਤੀ, ਜਿਨ੍ਹਾਂ 'ਚ 6 ਨੂੰ ਮਰਨ ਉਪਰੰਤ ਇਹ ਸਨਮਾਨ ਮਿਲੇਗਾ | ਇਨ੍ਹਾਂ 'ਚ ਇਕ ਅਸ਼ੋਕ ਚੱਕਰ, ਤਿੰਨ ਕੀਰਤੀ ਚੱਕਰ, 13 ਸ਼ੌਰਿਆ ਚੱਕਰ, ਜਿਸ 'ਚ ਇਕ ਮਰਨ ਉਪਰੰਤ, ਇਕ ਬਾਰ ਟੂ ਸੈਨਾ ਮੈਡਲ (ਬਹਾਦਰੀ) ਅਤੇ 44 ਸੈਨਾ ਮੈਡਲ (ਬਹਾਦਰੀ), 6 ਜਲ ਸੈਨਾ ਮੈਡਲ (ਬਹਾਦਰੀ), 2 ਹਵਾਈ ਸੈਨਾ ਮੈਡਲ ਸ਼ਾਮਿਲ ਹਨ¢ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐਸ. ਐਸ.) ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਿਆ ਸੀ, ਨੂੰ ਭਾਰਤ ਦੇ ਸਰਬੋਤਮ ਸ਼ਾਂਤੀ ਸਮੇਂ ਦੇ ਬਹਾਦਰੀ ਪੁਰਸਕਾਰ 'ਅਸ਼ੋਕ ਚੱਕਰ' ਨਾਲ ਸਨਮਾਨਿਤ ਕੀਤਾ ਗਿਆ | ਕੀਰਤੀ ਚੱਕਰ ਪੁਰਸਕਾਰ ਜੇਤੂਆਂ 'ਚ ਮੇਜਰ ਅਰਸ਼ਦੀਪ ਸਿੰਘ, ਨਾਇਬ ਸੂਬੇਦਾਰ ਡੋਲੇਸ਼ਵਰ ਸੁੱਬਾ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਸ਼ਾਮਿਲ ਹਨ | ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਲੈਫ. ਕਮਾਂਡਰ ਦਿਲਨਾ ਕੇ ਅਤੇ ਲੈਫ਼. ਕਮਾਂਡਰ ਰੂਪਾ ਏ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੰਚਾਇਤ ਵਿਭਾਗ 'ਚ ਵੱਡਾ ਕਾਡਰ ਸੁਧਾਰ <br/> ਅਗਲੀ ਖ਼ਬਰ ਉੱਘੇ ਪੱਤਰਕਾਰ ਮਾਰਕ ਟਲੀ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।