18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਉੱਘੇ ਪੱਤਰਕਾਰ ਮਾਰਕ ਟਲੀ ਨਹੀਂ ਰਹੇ

ਅਜੀਤ ਡੈਸਕ 26-01-2026
ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.) ਭਾਰਤ ਦੇ ਇਤਿਹਾਸਕਾਰ ਅਤੇ ਇੱਕ ਪ੍ਰਸਿੱਧ ਲੇਖਕ, ਬਜ਼ੁਰਗ ਪੱਤਰਕਾਰ ਮਾਰਕ ਟਲੀ ਨੇ ਐਤਵਾਰ ਨੂੰ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ, ਉਨ੍ਹਾਂ ਦੇ ਕਰੀਬੀ ਦੋਸਤ ਨੇ ਦੱਸਿਆ¢ ਉਹ 90 ਸਾਲਾਂ ਦੇ ਸਨ¢ ਪੁਰਸਕਾਰ ਜੇਤੂ ਪੱਤਰਕਾਰ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਪਿਛਲੇ ਹਫ਼ਤੇ ਤੋਂ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਸਨ¢ ਉਨ੍ਹਾਂ (ਟਲੀ) ਨੂੰ 21 ਜਨਵਰੀ ਨੂੰ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ¢ ਬਜ਼ੁਰਗ ਪੱਤਰਕਾਰ ਟਲੀ ਦੇ ਕਰੀਬੀ ਦੋਸਤ ਸਤੀਸ਼ ਜੈਕਬ ਨੇ ਦੱਸਿਆ, 'ਮਾਰਕ ਦਾ ਅੱਜ ਦੁਪਹਿਰ ਮੈਕਸ ਹਸਪਤਾਲ ਸਾਕੇਤ ਵਿੱਚ ਦਿਹਾਂਤ ਹੋ ਗਿਆ¢ 24 ਅਕਤੂਬਰ, 1935 ਨੂੰ ਕਲਕੱਤਾ (ਹੁਣ ਕੋਲਕਾਤਾ) ਵਿੱਚ ਜਨਮੇ, ਟਲੀ 22 ਸਾਲਾਂ ਤੱਕ ਨਵੀਂ ਦਿੱਲੀ ਵਿੱਚ ਬੀ.ਬੀ.ਸੀ. ਦੇ ਬਿਊਰੋ ਚੀਫ਼ ਰਹੇ¢ ਇੱਕ ਮੰਨੇ-ਪ੍ਰਮੰਨੇ ਲੇਖਕ, ਟੱਲੀ ਬੀ.ਬੀ.ਸੀ. ਰੇਡੀਓ 4 ਦੇ ਪ੍ਰੋਗਰਾਮ 'ਸਮਥਿੰਗ ਅੰਡਰਸਟੁੱਡ' ਦੇ ਪੇਸ਼ਕਾਰ ਸਨ¢ ਉਹ ਭਾਰਤ ਅਤੇ ਬਿ੍ਟਿਸ਼ ਰਾਜ ਤੋਂ ਲੈ ਕੇ ਭਾਰਤੀ ਰੇਲਵੇ ਤੱਕ ਦੇ ਵਿਸ਼ਿਆਂ 'ਤੇ ਕਈ ਦਸਤਾਵੇਜ਼ੀ ਫ਼ਿਲਮਾਂ ਦਾ ਹਿੱਸਾ ਵੀ ਸਨ¢ ਟਲੀ ਨੂੰ 2002 ਵਿੱਚ ਨਾਈਟਹੁੱਡ ਦੀ ਉਪਾਧੀ ਦਿੱਤੀ ਗਈ ਸੀ ਅਤੇ 2005 ਵਿਚ ਭਾਰਤ ਸਰਕਾਰ ਤੋਂ ਪਦਮ ਭੂਸ਼ਣ ਪ੍ਰਾਪਤ ਹੋਇਆ ਸੀ¢ ਉਨ੍ਹਾਂ ਨੇ ਭਾਰਤ ਬਾਰੇ ਕਈ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ 'ਨੋ ਫੁੱਲ ਸਟਾਪ ਇਨ ਇੰਡੀਆ', 'ਇੰਡੀਆ ਇਨ ਸਲੋ ਮੋਸ਼ਨ' ਅਤੇ 'ਦਿ ਹਾਰਟ ਆਫ਼ ਇੰਡੀਆ' ਸ਼ਾਮਿਲ ਹਨ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ |

ਪਿਛਲੀ ਖ਼ਬਰ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਅਸ਼ੋਕ ਚੱਕਰ ਨਾਲ ਸਨਮਾਨ <br/> ਅਗਲੀ ਖ਼ਬਰ ਬੰਗਲਾਦੇਸ਼ 'ਚ ਇਕ ਹੋਰ ਹਿੰਦੂ ਲੜਕੇ ਨੂੰ ਜ਼ਿੰਦਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।