ਤਲਵੰਡੀ ਚੌਧਰੀਆਂ, 21 ਅਕਤੂਬਰ (ਪਰਸਨ ਲਾਲ ਭੋਲਾ)-ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਮਹਿਮਦਵਾਲ ਦੇ ਵਿਦਿਆਰਥੀਆਂ ਵੱਲੋਂ ਰਲ ਕੇ ਹਰੀ ਦੀਵਾਲੀ ਮਨਾਈ ਗਈ | ਇਸ ਸਮਾਗਮ ਦਾ ਮਕਸਦ ਵਿਦਿਆਰਥੀਆਂ ਤੇ ਸਮਾਜ ਨੂੰ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣਾ ਸੀ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਪਟਾਕਿਆਂ ਨਾਲ ਸ਼ੋਰ ਸ਼ਰਾਬਾ ਅਤੇ ਧੰੂਆਂ ਵਾਤਾਵਰਨ ਨੂੰ ਖ਼ਰਾਬ ਹੀ ਨਹੀਂ ਕਰਦਾ ਇਸ ਦਾ ਨੁਕਸਾਨ ਮਨੁੱਖ ਨੂੰ ਵੀ ਹੁੰਦਾ ਹੈ | ਇਸਦੀ ਬਜਾਏ ਸਾਨੂੰ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਰੁੱਖ ਲਾ ਕੇ ਦੀਵਾਲੀ ਮਨਾਉਣੀ ਚਾਹੀਦੀ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ ਇੱਕ ਬੂਟਾ ਲਾਉਣ ਲਈ ਦਿੱਤਾ ਗਿਆ ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਅਸੀਂ ਬੂਟਾ ਲਾਵਾਂਗੇ ਹੀ ਨਹੀਂ ਸਗੋਂ ਵੱਡਾ ਹੋਣ ਤੱਕ ਉਸਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ | ਸਕੂਲ ਇੰਚਾਰਜ ਅਧਿਆਪਕ ਹਰਜਿੰਦਰ ਸਿੰਘ ਨੇ ਕਿਹਾ ਕਿ ਅਸਲ ਦੀਵਾਲੀ ਉਹ ਹੈ ਜੋ ਸਾਡੇ ਮਨਾਂ ਨੂੰ ਪ੍ਰਕਾਸ਼ਿਤ ਕਰੇ ਅਤੇ ਵਾਤਾਵਰਨ ਨੂੰ ਸਾਫ਼ ਰੱਖੇ | ਇਸ ਮੌਕੇ ਵਿਦਿਆਰਥੀਆਂ ਨੇ ਹਰੀ ਹਰੀ ਦੀਵਾਲੀ ਦੇ ਸਲੋਗਨ, ਪੋਸਟਰ ਵੀ ਬਣਾਏ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਵਾਤਾਵਰਨ ਪ੍ਰਤੀ ਆਪਣੀ ਜਾਗਰੂਕਤਾ ਦਰਸਾਈ | ਇਸ ਮੌਕੇ ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਸੰਕਲਪ ਲਿਆ ਕੇ ਉਹ ਉਹ ਹਮੇਸ਼ਾ ਹਰੀ ਦੀਵਾਲੀ ਅਤੇ ਸਾਫ਼ ਦੀਵਾਲੀ ਮਨਾਉਣਗੇ | ਹਾਜਰਾਂ ਵਿਚ ਹੈੱਡ ਟੀਚਰ ਲਖਵਿੰਦਰ ਕੌਰ, ਕਮਲਜੀਤ ਕੌਰ, ਸੁਮਨ ਸ਼ਰਮਾ, ਅਮਨਪ੍ਰੀਤ ਕੌਰ, ਅਮਰਦੀਪ ਕੌਰ, ਕੈਲਾਸ਼ ਕੌਰ ਅਤੇ ਨੰਦਨੀ ਸਨ |