17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਨੂਰ ਜੋਤਾਂ ਵਾਲੀ ਦੀ ਸ਼ੋਭਾ ਯਾਤਰਾ ’ਚ ਲੰਗਰ ਲਗਾਇਆ

ਬੇਗੋਵਾਲ, 16 ਅਕਤੂਬਰ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਆਪਣੇ ਸਮਾਜ ਸੇਵੀ ਕੰਮਾਂ ਵਿਚ ਵਾਧਾ ਕਰਦਿਆਂ ਨੂਰ ਜੋਤਾਂ ਵਾਲੀ ਦਾ ਸਰਵ ਸਾਂਝਾ ਤਿਉਹਾਰ ਜੋ ਭੁਲੱਥ ਵਿਚ ਸਭ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਤਿਉਹਾਰ ਦੀ ਸ਼ੋਭਾ ਵਧਾਉਣ ਲਈ 22 ਵੱਖ-ਵੱਖ ਸਿੱਧ ਸ਼ਕਤੀਆਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਦਾ ਭੁਲੱਥ ਪੁੱਜਣ ਸਮੇਂ ਵੱਖ-ਵੱਖ ਗੁਰੂ ਘਰ ਦੇ ਸ਼ਰਧਾਲੂਆਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪੂਰੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ ਉਸੇ ਤਹਿਤ ਰੋਟਰੀ ਕਲੱਬ ਗਰੇਟਰ ਬੇਗੋਵਾਲ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਇਸ ਅਸਥਾਨ ਤੇ ਪੁੱਜਣ ਵਾਲੀਆਂ ਸੰਗਤਾਂ ਦਾ ਵੱਖ-ਵੱਖ ਪਕਵਾਨਾਂ ਦਾ ਲੰਗਰ ਲਗਾ ਕੇ ਸਤਿਕਾਰ ਕੀਤਾ ਗਿਆ | ਇਸ ਸਮੇਂ ਮਾਸਟਰ ਬਲਵਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੇ ਹਰ ਸਮਾਗਮਾਂ ਵਿਚ ਪੂਰੀ ਸ਼ਰਧਾ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ | ਇਸ ਮੌਕੇ ਕੈਸ਼ੀਅਰ ਰਕੇਸ਼ ਕੁਮਾਰ ਸਡਾਨਾ, ਸਕੱਤਰ ਬਲਜਿੰਦਰ ਗਾਂਧੀ, ਤੀਰਥ ਚੰਦ, ਚੇਤਨ ਢੀਂਗਰਾ, ਮਾਸਟਰ ਦਲਜੀਤ ਸਿੰਘ ਪਟਵਾਲੀਆ, ਮਾਨ ਸਿੰਘ, ਤੇਜਿੰਦਰ ਸਿੰਘ ਬਿੱਲਾ, ਜਤਿੰਦਰ ਸਿੰਘ ਬਿੱਲਾ ਆਦਿ ਹਾਜ਼ਰ ਸਨ |

ਅਜੀਤ ਡੈਸਕ 17-10-2026

ਪਿਛਲੀ ਖ਼ਬਰ ਬਰਤਾਨੀਆ ਵਿਚ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਹਰਮਨ ਸਿੰਘ ਖ਼ਿਲਾਫ਼ ਜਬਰ ਜਨਾਹ ਦੀ ਕੋਸ਼ਿਸ਼ ਸਮੇਤ ਪੰਜ ਦੋਸ਼ ਆਇਦ ਅਗਲੀ ਖ਼ਬਰ ਬੇਗੋਵਾਲ ’ਚ ਹੋ ਰਹੀ ਰਾਮਲੀਲ੍ਹਾ ਦੇ ਪੰਜਵੀਂ ਨਾਈਟ ਦਾ ਉਦਘਾਟਨ ਡਾ. ਜਗੀਰ ਸਿੰਘ ਪੁਆਰ ਨੇ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।