ਫਗਵਾੜਾ, 21 ਅਕਤੂਬਰ (ਹਰਜੋਤ ਸਿੰਘ ਚਾਨਾ)-ਦੁਕਾਨ 'ਚੋਂ ਪੈਸੇ ਚੋਰੀ ਕਰਕੇ ਲੈ ਜਾਣ ਤੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ 115(2), 303(2) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸਤਪਾਲ ਪੁੱਤਰ ਬਖਸ਼ੀ ਰਾਮ ਵਾਸੀ ਪ੍ਰੀਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਮੁਹੱਲਾ ਕੋਟਰਾਣੀ ਭਾਣੋਕੀ ਰੋਡ 'ਤੇ ਐਸ.ਪੀ. ਕਮਿਊਨੀਕੇਸ਼ਨ ਦੀ ਦੁਕਾਨ ਹੈ | 20 ਅਕਤੂਬਰ ਨੂੰ ਉਸਦੀ ਦੁਕਾਨ ਤੇ ਇੱਕ ਵਿਅਕਤੀ ਸਾਮਾਨ ਖਰੀਦਣ ਲਈ ਆਇਆ ਤੇ ਖ਼ਰੀਦ ਕੇ ਚਲਾ ਗਿਆ ਤੇ ਉਸਦੇ ਜਾਣ ਤੋਂ ਬਾਅਦ ਜਦੋਂ ਉਸ ਨੇ ਗੱਲਾ ਚੈੱਕ ਕੀਤਾ ਤਾਂ ਉਸ 'ਚੋਂ 50 ਹਜ਼ਾਰ ਰੁਪਏ ਗਾਇਬ ਸਨ ਤੇ ਉਸ ਨੇ ਤੁਰੰਤ ਐਕਟਿਵਾ 'ਤੇ ਉਸ ਦਾ ਪਿੱਛਾ ਕੀਤਾ ਤੇ ਉਕਤ ਵਿਅਕਤੀ ਨੇ ਉਸਦੇ ਕੁੱਟਮਾਰ ਕੀਤੀ, ਜਿਸ ਸਬੰਧ 'ਚ ਪੁਲਿਸ ਨੇ ਬੱਬੂ ਵਾਸੀ ਗਲੀ ਨੰਬਰ 7 ਮੁਹੱਲਾ ਭਗਤਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |