ਕਪੂਰਥਲਾ, 21 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਹਸਪਤਾਲ ਕਪੂਰਥਲਾ ਵਿਖੇ ਆਯੂਸ਼ਮਾਨ ਕਾਰਡ ਦੇ ਸਕੀਮ ਤਹਿਤ ਮਰੀਜ਼ ਦੀ ਗੋਡਾ ਬਦਲਣ ਦੀ ਪਹਿਲੀ ਸਰਜਰੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਜੀਵ ਭਗਤ ਤੇ ਅਪਰੇਸ਼ਨ ਕਰਨ ਵਾਲੇ ਡਾ. ਅਮਨਦੀਪ ਐੱਮ.ਐੱਸ. (ਆਰਥੋ) ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਰਵਿੰਦਰ ਸਿੰਘ ਦਾ ਗੋਡਾ ਬਦਲਣ ਦਾ ਅਪੇ੍ਰਸ਼ਨ ਸਿਵਲ ਹਸਪਤਾਲ ਵਿਖੇ ਸਫਲਤਾ ਪੂਰਵਕ ਕੀਤਾ ਗਿਆ ਹੈ ਹੁਣ ਮਰੀਜ਼ ਪੂਰੀ ਤਰ੍ਹਾਂ ਠੀਕ ਹੈ | ਉਨ੍ਹਾਂ ਕਿਹਾ ਕਿ ਇਹ ਅਪੇ੍ਰਸ਼ਨ ਆਯੂਸ਼ਮਾਨ ਸਕੀਮ ਤਹਿਤ ਕੀਤਾ ਗਿਆ ਹੈ | ਇਸ ਮੌਕੇ ਸਿਵਲ ਸਰਜਨ ਡਾ. ਸੰਜੀਵ ਭਗਤ, ਡੀ.ਆਈ.ਓ. ਡਾ. ਰਣਦੀਪ ਸਿੰਘ, ਐੱਸ.ਐੱਮ.ਓ. ਡਾ. ਪਰਮਿੰਦਰ ਕੌਰ, ਡਾ. ਸਿੰਮੀ ਧਵਨ, ਡਾ. ਸੁਰਿੰਦਰ ਕੌਰ, ਡਾ. ਅਨੂਪ੍ਰੀਆ, ਸੁਪਰਡੈਂਟ ਰਾਮ ਅਵਤਾਰ, ਪੰਕਜ ਕੁਮਾਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |