ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਰੁੱਝੇ ਆਗੂਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਐਚ.ਐਸ. ਵਾਲੀਆ
ਕਪੂਰਥਲਾ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਹਲਕੇ ਦੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਦਲਵਿੰਦਰ ਸਿੰਘ ਸਿੱਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹਾਜ਼ਰ ਸਮੂਹ ਆਗੂਆਂ ਤੇ ਵਰਕਰਾਂ ਨੇ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ. ਐਸ.
ਕਪੂਰਥਲਾ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਕਪੂਰਥਲਾ ਹਲਕੇ ਦੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਦਲਵਿੰਦਰ ਸਿੰਘ ਸਿੱਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹਾਜ਼ਰ ਸਮੂਹ ਆਗੂਆਂ ਤੇ ਵਰਕਰਾਂ ਨੇ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ.ਐਸ. ਵਾਲੀਆ ਦੀ ਅਗਵਾਈ ਹੇਠ ਭਰੋਸਾ ਪ੍ਰਗਟ ਕੀਤਾ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਇਕਜੁੱਟਤਾ ਨਾਲ ਕੰਮ ਕਰਨ ਦਾ ਅਹਿਦ ਲਿਆ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਰੁੱਝੇ ਆਗੂਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਬਹੁਤ ਜਲਦੀਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕਰਕੇ ਇਨ੍ਹਾਂ ਆਗੂਆਂ ਨੂੰ ਬੇਨਕਾਬ ਕੀਤਾ ਜਾਵੇਗਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਚ.ਐਸ. ਵਾਲੀਆ ਨੇ ਕਿਹਾ ਕਿ ਜਿਹੜੇ ਕੁੱਝ ਆਗੂ ਮੇਰੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ, ਉਨ੍ਹਾਂ ਦਾ ਹਲਕੇ ਵਿਚ ਕੋਈ ਜਨਤਕ ਆਧਾਰ ਨਹੀਂ | ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਆਗੂ ਜਾਂ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸੰਸਥਾ ਦਾ ਆਧਾਰ ਅਨੁਸ਼ਾਸਨ ਤੇ ਏਕਤਾ ਹੁੰਦਾ ਹੈ | ਉਨ੍ਹਾਂ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਤਾਂ ਜੋ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਮੀਟਿੰਗ ਵਿਚ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾਈ ਉਪ ਪ੍ਰਧਾਨ ਜੀਆ ਲਾਲ ਨਾਹਰ, ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਜਗਜੀਤ ਸਿੰਘ ਸ਼ੰਮੀ, ਸ਼ਹਿਰੀ ਪ੍ਰਧਾਨ ਅਜੈ ਬਬਲਾ, ਸੀਨੀਅਰ ਆਗੂ ਪਰਮਜੀਤ ਸਿੰਘ ਦੁਆਬਾ, ਦਵਿੰਦਰਪਾਲ ਸਿੰਘ ਕਾਲੜਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ, ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਖਾਨੋਵਾਲ, ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੱਲੂ ਕਾਦਰਾਬਾਦ, ਰਜਿੰਦਰ ਸਿੰਘ ਧੰਜਲ ਤੇ ਕੋਮਲ ਸਹੋਤਾ (ਦੋਵੇਂ ਕੌਂਸਲਰ), ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਨੀਰਜ ਨਾਹਰ, ਸਰਕਲ ਪ੍ਰਧਾਨ ਸਤਵਿੰਦਰ ਸਿੰਘ ਔਜਲਾ, ਜਰਨੈਲ ਸਿੰਘ ਬਾਜਵਾ ਸਰਕਲ ਪ੍ਰਧਾਨ, ਤੇਜਾ ਸਿੰਘ ਬਰਿੰਦਪੁਰ, ਤਰਲੋਚਨ ਸਿੰਘ ਬਰਿੰਦਪੁਰ, ਜਸਵੰਤ ਸਿੰਘ ਬਰਿੰਦਪੁਰ, ਸੰਤੋਖ ਸਿੰਘ ਕੱਸੋ ਚਾਹਲ, ਜਰਨੈਲ ਸਿੰਘ ਬਾਜਵਾ, ਭੋਲਾ ਵਡਾਲਾ, ਸਵਰਨ ਸਿੰਘ ਵਡਾਲਾ, ਸਰਵਣ ਸਿੰਘ ਵਡਾਲਾ, ਗੁਰਪ੍ਰੀਤ ਸਿੰਘ ਗੋਪੀ ਗੋਸਲ, ਗੁਰਪ੍ਰੀਤ ਸਿੰਘ ਸੰਧੂ ਚੱਠਾ, ਕੇਵਲ ਸਿੰਘ ਮੰਗਾ ਰੋਡਾ, ਗੁਰਨਾਮ ਸਿੰਘ ਕਾਦੂਪੁਰ, ਜਗਤਾਰ ਸਿੰਘ ਜੱਲੋਵਾਲ, ਰਾਮ ਜੀ ਦਾਸ ਕਾਲਾ ਸੰਘਿਆਂ, ਲਹਿੰਬਰ ਸਿੰਘ ਕਾਲਾ ਸੰਘਿਆਂ, ਇੰਦਰਜੀਤ ਸਿੰਘ ਭਾਟੀਆ, ਰਾਜ ਕੁਮਾਰ, ਅਵਤਾਰ ਸਿੰਘ ਮੁਸ਼ਕਵੇਦ, ਸਤਨਾਮ ਸਿੰਘ ਬਾਜਵਾ, ਰਾਣਾ ਸੁਰਜੀਤ ਸਿੰਘ ਸ਼ੇਰਪੁਰ, ਅਸ਼ੋਕ ਭਗਤ, ਰਾਜ ਕੁਮਾਰ, ਪ੍ਰਭ ਵਾਲੀਆ, ਗਗਨਦੀਪ ਸਿੰਘ, ਦਿਨੇਸ਼ ਕੁਮਾਰ, ਬਲਦੇਵ ਸਿੰਘ ਦੇਬੀ ਖੋਸਲਾ, ਚਰਨਜੀਤ ਸਿੰਘ, ਸੋਨੰੂ ਬਾਬਾ, ਹਰਿੰਦਰ ਸਿੰਘ ਬਡਿਆਲ, ਮੇਜਰ ਸਿੰਘ ਕੱਸੋ ਚਾਹਲ, ਮੇਜਰ ਸਿੰਘ ਫਿਆਲੀ, ਇਕਬਾਲ ਸਿੰਘ ਕੱਸੋ ਚਾਹਲ, ਬਲਵੀਰ ਸਿੰਘ ਬੀਰਾ ਕੋਟ ਕਰਾਰ ਖਾਂ, ਗੁਰਨਾਮ ਸਿੰਘ ਮੱਲੂ ਕਾਦਰਾਬਾਦ, ਜਰਨੈਲ ਸਿੰਘ ਨੱਥੂ ਚਾਹਲ, ਜੋਗਿੰਦਰ ਸਿੰਘ ਫਿਆਲੀ, ਪਾਲਾ ਫਿਆਲੀ, ਟੀਟੂ ਮਾਹਲਾ, ਮਹਿੰਦਰ ਸਿੰਘ ਉੱਚਾ ਧੋੜਾ, ਮਨਜੀਤ ਸਹੋਤਾ, ਅਮਰੀਕ ਸਿੰਘ, ਚਰਨਜੀਤ, ਲਵਜੋਤ ਸਿੰਘ ਮਾਹਲਾ, ਲਵੀ ਸਾਵਰ, ਜਸਕਰਨ ਸਿੰਘ ਮਾਹਲਾ, ਗੁਰਮੀਤ ਸਿੰਘ ਬੂਟਾ, ਅੰਤਿਮ ਖੋਸਲਾ, ਸ਼ਮਸ਼ੇਰ ਸਿੰਘ, ਪ੍ਰੀਤਮ ਸਿੰਘ ਡੈਣਵਿੰਡ, ਸੁਖਵਿੰਦਰ ਸਿੰਘ, ਜਗੀਰ ਸਿੰਘ ਫੂਲੇਵਾਲ, ਸਤਨਾਮ ਸਿੰਘ ਬੁੱਧੂਵਾਲ, ਅਨੁਰਾਗ ਸਿੰਘ ਮਾਹਲਾ, ਪਿ੍ੰਸ ਤੇ ਹੋਰ ਵੱਡੀ ਗਿਣਤੀ ਵਿੱਚ ਸ਼ੋ੍ਰਮਣੀ ਅਕਾਲੀ ਵਰਕਰ ਹਾਜ਼ਰ ਸਨ |