17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭੁਲੱਥ ਵਿਖੇ ਅੱਜ ਮਨਾਇਆ ਜਾਵੇਗਾ ਵਿਸ਼ਵਕਰਮਾ ਮਹਾਂ ਉਤਸਵ

ਅਜੀਤ ਡੈਸਕ 22-10-2025
ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)-ਵਿਸ਼ਵਕਰਮਾ ਸੇਵਕ ਸਭਾ ਭੁਲੱਥ ਸ਼ਰਕੀ ਵਲੋਂ ਹਰ ਸਾਲ ਇਲਾਕਾ ਨਿਵਾਸੀ ਸਾਧ ਸੰਗਤ ਵਲੋਂ ਵਿਸ਼ਵਕਰਮਾ ਪੂਜਾ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵਕਰਮਾ ਮੰਦਿਰ ਭੁਲੱਥ ਸ਼ਰਕੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਵੀ ਵਿਸ਼ਵਕਰਮਾ ਦਿਵਸ ਅੱਜ 22 ਅਕਤੂਬਰ ਦਿਨ ਬੁੱਧਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਸਭ ਤੋਂ ਪਹਿਲਾਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਬਾਬਾ ਮਹਿੰਦਰ ਸਿੰਘ ਜੀ ਮਕਸੂਦਪੁਰ ਵਾਲੇ, ਭਾਈ ਜਸਵਿੰਦਰ ਸਿੰਘ ਗੁਰਦੁਆਰਾ ਸਿੰਘ ਸਭਾ ਸਲਾਮਤਪੁਰ ਦੇ ਹੈੱਡ ਗ੍ਰੰਥੀ ਤੇ ਹੋਰ ਰਾਗੀ ਢਾਡੀ ਕਥਾ, ਕੀਰਤਨ ਤੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸੇ ਤਰ੍ਹਾਂ ਹੀ ਵਿਸ਼ਵਕਰਮਾ ਸੇਵਕ ਸਭਾ ਵੱਲੋਂ ਭੁਲੱਥ ਗਰਬੀ ਵਿਖੇ ਵੀ ਵਿਸ਼ਵਕਰਮਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਤੇ ਕਰਵਾਏ ਜਾ ਰਹੇ 34ਵੇਂ ਸਾਲਾਨਾ ਸਮਾਗਮ ਮੌਕੇ ਭਾਈ ਮਨਜੀਤ ਸਿੰਘ, ਜੋਗਾ ਸਿੰਘ, ਕਾਲਾ ਗੁਰਾਇਆ ਕਵੀਸ਼ਰੀ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ, ਭਾਈ ਜਸਵਿੰਦਰ ਸਿੰਘ ਭੁਲੱਥ, ਭਾਈ ਗੁਰਪ੍ਰੀਤ ਸਿੰਘ ਭੁਲੱਥ, ਸੁਰਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਤੇ ਹੋਰ ਜਥੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਤੇ ਪ੍ਰਧਾਨ ਸੁੱਚਾ ਸਿੰਘ ਹੰਸਪਾਲ, ਸੈਕਟਰੀ ਸੰਤੋਖ ਸਿੰਘ ਮਿਸਤਰੀ, ਬਲਵੀਰ ਸਿੰਘ ਮਠਾਰੂ, ਸੁਖਦੇਵ ਸਿੰਘ ਮਠਾਰੂ, ਬਲਵਿੰਦਰ ਸਿੰਘ ਭਾਰਜ, ਮਨਜਿੰਦਰ ਸਿੰਘ ਭਾਰਜ, ਇੰਦਰਜੀਤ ਸਿੰਘ ਭਾਰਜ, ਅਮਰੀਕ ਸਿੰਘ, ਦਲਜੀਤ ਸਿੰਘ, ਜੋਗਾ ਸਿੰਘ, ਮਹਿੰਗੀ ਰਾਮ, ਯੂਥ ਵਿੰਗ ਦੇ ਮੈਂਬਰ ਇੰਦਰਜੀਤ ਸਿੰਘ, ਅਜੈ ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ ਦੀਪੂ ਤੇ ਕੁਲਬੀਰ ਸਿੰਘ ਕਲੂ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਦੁਕਾਨ 'ਚੋਂ ਪੈਸੇ ਚੋਰੀ ਕਰਨ ਤੇ ਕੁੱਟਮਾਰ ਕਰਨ ਸਬੰਧੀ ਇਕ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।