30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤ 'ਚ ਹੋਈ ਮੌਤ ਦੇ ਸੰਬੰਧ 'ਚ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਲਈ ਰੋਸ ਪ੍ਰਗਟਾਇਆ <br/>

ਅਜੀਤ ਡੈਸਕ 24-09-2025
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ)-ਨਜ਼ਦੀਕੀ ਪਿੰਡ ਰਾਵਲਪਿੰਡੀ 'ਚ ਵਿਆਹੀ ਗਈ ਇੱਕ ਨੌਜਵਾਨ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਐਂਬੂਲੈਂਸ 'ਚ ਲਾਸ਼ ਨੂੰ ਲਿਆ ਕੇ ਸਿਵਲ ਹਸਪਤਾਲ ਚੌਕ 'ਚ ਰੋਸ ਪ੍ਰਗਟਾਇਆ ਤੇ ਇਨਸਾਫ਼ ਦੀ ਮੰਗ ਕੀਤੀ | ਜਾਣਕਾਰੀ ਦਿੰਦਿਆਂ ਬਲਵਿੰਦਰ ਬੋਧ, ਸੁਰਜੀਤ ਸਿੰਘ, ਲਖਵੀਰ ਕੁਮਾਰ, ਅਮਨਦੀਪ ਕੌਰ ਕੌਂਸਲਰ, ਡਾ. ਜਗਦੀਸ਼ , ਰਾਜ ਪਲਾਹੀ ਗੇਟ ਨੇ ਕਿਹਾ ਕਿ ਮੁਸਕਾਨ ਤੇ ਉਸ ਦਾ ਪਤੀ ਸੰਨੀ ਜਿਨ੍ਹਾਂ ਦਾ ਆਪਸ 'ਚ ਘਰੇਲੂ ਝਗੜਾ ਚੱਲਦਾ ਸੀ, ਇਹ ਬੀਤੇ ਦਿਨੀਂ ਖੂਹ 'ਤੇ ਗਏ, ਜਿੱਥੇ ਦੋਵਾਂ ਨੇ ਕੋਈ ਨਸ਼ੀਲੀ ਚੀਜ਼ ਨਿਗਲ ਲਈ | ਹਾਲਤ ਨਾਜ਼ੁਕ ਹੋਣ 'ਤੇ ਦੋਵਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ | ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਪਹਿਲਾਂ ਜਲੰਧਰ ਰੈਫ਼ਰ ਕੀਤਾ ਤੇ ਫਿਰ ਮੁਸਕਾਨ ਦੀ ਹਾਲਤ ਹੋਰ ਵੀ ਵਿਗੜਨ ਕਾਰਨ ਉਸ ਨੰੂ ਲੁਧਿਆਣਾ ਭੇਜਿਆ ਗਿਆ, ਜਿੱਥੇ ਇਲਾਜ ਦੌਰਾਨ ਮੁਸਕਾਨ ਦੀ ਮੌਤ ਹੋ ਗਈ | ਮਿ੍ਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਪਤੀ ਸੰਨੀ ਉੱਪਰ ਗੰਭੀਰ ਦੋਸ਼ ਲਗਾਏ ਹਨ | ਪਰਿਵਾਰ ਦਾ ਕਹਿਣਾ ਹੈ ਕਿ ਸੰਨੀ ਨੇ ਮੁਸਕਾਨ ਨੂੰ ਖੂਹ 'ਤੇ ਲੈ ਜਾ ਕੇ ਜ਼ਬਰਦਸਤੀ ਨਸ਼ੀਲੀ ਚੀਜ਼ ਪਿਲਾਈ ਤੇ ਉਸ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਜਾਨ ਗਈ | ਪਰਿਵਾਰ ਨੇ ਇਹ ਵੀ ਦੱਸਿਆ ਕਿ ਸੰਨੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸਬੰਧ ਸਨ ਤੇ ਘਰੇਲੂ ਝਗੜਿਆਂ ਦੀ ਵਜ੍ਹਾ ਵੀ ਇਹੀ ਸੀ | ਆਪਣੀ ਧੀ ਦੀ ਅਚਾਨਕ ਮੌਤ ਨਾਲ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸ ਇਨਸਾਫ਼ ਦੀ ਮੰਗ ਕੀਤੀ | ਐਸ.ਐਚ.ਓ ਰਾਵਲਪਿੰਡੀ ਮੇਜਰ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੁਲਿਸ ਵਲੋਂ ਇਸ ਸਬੰਧ 'ਚ ਨਿਰਪੱਖ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਦੱਸਿਆ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਆਧਾਰ 'ਤੇ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ ਤੇ ਜੋ ਵੀ ਦੋਸ਼ੀ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਸ਼ਹਿਰ 'ਚੋਂ ਕੂੜੇ ਦੇ ਨਿਪਟਾਰੇ ਲਈ ਅੱਜ ਯੂਨੀਅਨ ਆਗੂਆਂ ਨੂੰ ਬੁਲਾ ਕੇ ਗੱਲ ਕਰਾਂਗਾ-ਅਮਿਤ ਕੁਮਾਰ ਪੰਚਾਲ ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਬੰਦ ਕੈਦੀ ਦੀ ਸਿਹਤ ਵਿਗੜਨ ਕਾਰਨ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।