ਸਿਰਫ਼ ਰਹਿੰਦ ਖੂੰਹਦ ਦੇ ਟੀਚੇ ਨੂੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ-ਡਾ. ਰਜੇਸ਼ ਗਰੋਵਰ
ਮੋਟਰ ਦੀਆਂ ਤਾਰਾਂ ਚੋਰੀ ਕਰਕੇ ਦੁਕਾਨਦਾਰ ਨੂੰ ਵੇਚਣ ਦੇ ਦੋਸ਼ ਹੇਠ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਹਰੇ ਖਪਤਕਾਰ ਦਿਵਸ ਦੇ ਸਬੰਧ ਵਿਚ ‘ਸਿਫ਼ਰ ਰਹਿੰਦ-ਖੂੰਹਦ ਦੀਆਂ ਚੁਨੌਤੀਆਂ’ ਵਿਸ਼ੇ ਸਬੰਧੀ ਸਕੂਲਾਂ ਦੇ ਵਿਦਿਆਰਥੀਆਂ ਦਾ ਇਕ ਖੋਜ ਭਰਪੂਰ ਪ੍ਰੋਜੈਕਟ ਮਾਡਲ ਪ੍ਰਦਰਸ਼ਨ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਿਤ 100 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਪ੍ਰੋਜੈਕਟ ਮਾਡਲਾਂ ਰਾਹੀਂ ਨਵੀਨਤਾ ਦਾ ਪ੍ਰਦਰਸ਼ਨ ਕਰਦਿਆਂ ਸਥਾਈ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ ਖੂੰਹਦ ਘਟਾਉਣ ਦੇ ਰਚਨਾਤਮਿਕ ਹੱਲ ਦਿੱਤੇ | ਇਸ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕਿਹਾ ਕਿ ਸਿਫ਼ਰ ਰਹਿੰਦ ਖੂੰਹਦ ਦੇ ਟੀਚੇ ਨੂੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਇਸ ਲਈ ਵਿਗਿਆਨਕ ਨਵੀਨਤਾ ਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਸਤੂਆਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ, ਰਹਿੰਦ ਖੂੰਹਦ ਨੂੰ ਵੱਖ-ਵੱਖ ਕਰਨ ਅਤੇ ਮੁੜ ਵਰਤੋਂ ਦੇ ਅਭਿਆਸਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਹਿੰਦ ਖੂੰਹਦ ਪ੍ਰਬੰਧਨ ਲਈ ਵਿਗਿਆਨ ਤੇ ਤਕਨਾਲੋਜੀ ਹੀ ਪ੍ਰਭਾਵਸ਼ਾਲੀ ਹੱਲ ਕਰ ਸਕਦੀ ਹੈ, ਪਰ ਬਦਲਾਅ ਉਦੋਂ ਹੀ ਸੰਭਵ ਹੋਣਗੇ, ਜਦੋਂ ਤਕਨਾਲੋਜੀ ਆਧਾਰਿਤ ਉਪਰਾਲਿਆਂ ਨਾਲ ਲੋਕਾਂ ਦੀ ਸੋਚ ਬਦਲੇਗੀ ਤੇ ਆਮ ਲੋਕ ਇਸ ਪਾਸੇ ਅਗਰਸਰ ਹੋਣਗੇ | ਸਮਾਗਮ ਦੇ ਕੋਆਰਡੀਨੇਟਰ ਤੇ ਡਿਪਟੀ ਡਾਇਰੈਕਟਰ ਡਾ.
ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਹਰੇ ਖਪਤਕਾਰ ਦਿਵਸ ਦੇ ਸਬੰਧ ਵਿਚ ‘ਸਿਫ਼ਰ ਰਹਿੰਦ-ਖੂੰਹਦ ਦੀਆਂ ਚੁਨੌਤੀਆਂ’ ਵਿਸ਼ੇ ਸਬੰਧੀ ਸਕੂਲਾਂ ਦੇ ਵਿਦਿਆਰਥੀਆਂ ਦਾ ਇਕ ਖੋਜ ਭਰਪੂਰ ਪ੍ਰੋਜੈਕਟ ਮਾਡਲ ਪ੍ਰਦਰਸ਼ਨ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਿਤ 100 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਪ੍ਰੋਜੈਕਟ ਮਾਡਲਾਂ ਰਾਹੀਂ ਨਵੀਨਤਾ ਦਾ ਪ੍ਰਦਰਸ਼ਨ ਕਰਦਿਆਂ ਸਥਾਈ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ ਖੂੰਹਦ ਘਟਾਉਣ ਦੇ ਰਚਨਾਤਮਿਕ ਹੱਲ ਦਿੱਤੇ | ਇਸ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਜੇਸ਼ ਗਰੋਵਰ ਡਾਇਰੈਕਟਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕਿਹਾ ਕਿ ਸਿਫ਼ਰ ਰਹਿੰਦ ਖੂੰਹਦ ਦੇ ਟੀਚੇ ਨੂੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਇਸ ਲਈ ਵਿਗਿਆਨਕ ਨਵੀਨਤਾ ਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਸਤੂਆਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ, ਰਹਿੰਦ ਖੂੰਹਦ ਨੂੰ ਵੱਖ-ਵੱਖ ਕਰਨ ਅਤੇ ਮੁੜ ਵਰਤੋਂ ਦੇ ਅਭਿਆਸਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਹਿੰਦ ਖੂੰਹਦ ਪ੍ਰਬੰਧਨ ਲਈ ਵਿਗਿਆਨ ਤੇ ਤਕਨਾਲੋਜੀ ਹੀ ਪ੍ਰਭਾਵਸ਼ਾਲੀ ਹੱਲ ਕਰ ਸਕਦੀ ਹੈ, ਪਰ ਬਦਲਾਅ ਉਦੋਂ ਹੀ ਸੰਭਵ ਹੋਣਗੇ, ਜਦੋਂ ਤਕਨਾਲੋਜੀ ਆਧਾਰਿਤ ਉਪਰਾਲਿਆਂ ਨਾਲ ਲੋਕਾਂ ਦੀ ਸੋਚ ਬਦਲੇਗੀ ਤੇ ਆਮ ਲੋਕ ਇਸ ਪਾਸੇ ਅਗਰਸਰ ਹੋਣਗੇ | ਸਮਾਗਮ ਦੇ ਕੋਆਰਡੀਨੇਟਰ ਤੇ ਡਿਪਟੀ ਡਾਇਰੈਕਟਰ ਡਾ. ਮਨੀਸ਼ ਸੋਇਨ ਨੇ ਸਮਾਗਮ ਵਿਚ ਸ਼ਮੂਲੀਅਤ ਲਈ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਾਫ਼ ਸੁਥਰੇ, ਸਿਹਤਮੰਦ ਤੇ ਹੋਰ ਸਥਾਈ ਭਵਿੱਖ ਲਈ ਸਬੰਧਿਤ ਸਾਰੇ ਵਿਦਿਆਰਥੀਆਂ ਤੇ ਸੰਸਥਾਵਾਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਵਲੋਂ ਕੀਤੀ ਗਈ ਛੋਟੀ ਜਿਹੀ ਕੋਸ਼ਿਸ਼ ਸਿਫ਼ਰ ਰਹਿੰਦ ਖੂੰਹਦ ਦੇ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਅਹਿਮ ਯੋਗਦਾਨ ਪਾ ਸਕਦੀ ਹੈ | ਪ੍ਰੋਜੈਕਟ ਮਾਡਲ ਪ੍ਰਦਰਸ਼ਨ ਦੇ ਮੁਕਾਬਲੇ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਟੀਮ ਨੇ ਪਹਿਲਾ, ਅਕਾਲ ਅਕੈਡਮੀ ਨੇ ਦੂਜਾ ਤੇ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ |