ਬਰੇਟਾ, 9 ਦਸੰਬਰ (ਜੀਵਨ ਸ਼ਰਮਾ)-ਪਿਛਲੇ ਦਿਨੀ ਬਠਿੰਡਾ ਵਿਖੇ ਹੋਈ ਨੌਵੀਂ ਆਲ ਇੰਡੀਆਂ ਸੀਕੋ ਕਾਈ ਕਰਾਟੇ ਚੈਪੀਅਨਸ਼ਿਪ 'ਚ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਗੋਲਡ ਤੇ 2 ਸਿਲਵਰ ਮੈਡਲ ਹਾਸਿਲ ਕੀਤੇ | ਏਕਮ ਸਿੰਘ ਕਲਾਸ ਪੰਜਵੀਂ, ਸਹਿਜ ਸਿੰਘ ਕਲਾਸ ਸੱਤਵੀਂ, ਅਪਰਿੰਦਰ ਕੌਰ ਕਲਾਸ ਸੱਤਵੀਂ, ਪ੍ਰਗਟ ਸਿੰਘ ਕਲਾਸ ਦਸਵੀਂ, ਅਰਸ਼ਪ੍ਰੀਤ ਸਿੰਘ ਕਲਾਸ ਗਿਆਰਵੀਂ, ਨੇ ਗੋਲਡ ਮੈਡਲ ਹਾਸਿਲ ਕੀਤੇ ਜਦ ਕਿ ਸੁਖਮਨ ਕੌਰ ਤੇ ਗੁਰਜੋਤ ਸਿੰਘ ਕਲਾਸ ਸੱਤਵੀਂ ਨੇ ਸਿਲਵਰ ਮੈਡਲ ਹਾਸਿਲ ਕੀਤੇ | ਪਿ੍ੰਸੀਪਲ ਭਾਰਤ ਦੀਪ ਗਰਗ ਅਤੇ ਚੇਅਰਮੈਨ ਰਾਮਪਾਲ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਸਕੂਲ ਪੁੱਜਣ 'ਤੇ ਸਨਮਾਨਿਤ ਕੀਤਾ |