ਸਰਦੂਲਗੜ੍ਹ, 9 ਦਸੰਬਰ (ਜੀ.ਐਮ ਅਰੋੜਾ)-ਭਾਰਤ ਸਕਾਊਟ ਐਂਡ ਗਾਈਡਜ਼ ਦੁਆਰਾ ਉੱਨ੍ਹੀਵੀਂ ਰਾਸ਼ਟਰੀ ਜੰਬੂਰੀ ਲਖਨਊ ਵਿਖੇ ਲਗਾਈ ਗਈ | ਇਸ ਜੰਬੂਰੀ 'ਚ ਦੇਸ਼ ਦੇ 28 ਸੂਬਿਆਂ ਸਮੇਤ ਕਈ ਗੁਆਂਢੀ ਮੁਲਕਾਂ ਜਿਵੇਂ ਕਿ ਨੇਪਾਲ, ਮਿਆਂਮਾਰ, ਸ੍ਰੀ ਲੰਕਾ, ਮਾਲਦੀਵ, ਅਮਰੀਕਾ, ਯੂ.ਏ.ਈ ਆਦਿ ਦੇਸ਼ਾਂ ਸਮੇਤ ਲਗਭਗ ਪੈਂਤੀ ਹਜ਼ਾਰ ਸਕਾਊਟਸ ਐਂਡ ਗਾਈਡਜ਼ ਨੇ ਭਾਗ ਲਿਆ | ਇਸ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੁਆਰਾ ਕੀਤਾ ਗਿਆ ਅਤੇ ਸਮਾਪਤੀ ਸਮਾਰੋਹ 'ਚ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਿਰਕਤ ਕੀਤੀ | ਸਟੇਟ ਆਯੋਜਨ ਕਮਿਸ਼ਨਰ ਓਾਕਾਰ ਸਿੰਘ ਦੀ ਪ੍ਰਤੀਨਿਧਤਾ 'ਚ ਮਾਨਸਾ ਦੇ ਜ਼ਿਲ੍ਹਾ ਆਯੋਜਨ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਅਤੇ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ ਮਨਦੀਪ ਸਿੰਘ ਗੋਲਡੀ, ਮੈਡਮ ਨਿਰਲੇਪ ਕੌਰ, ਜਸਵੀਰ ਸਿੰਘ ਮੀਰਪੁਰ ਦੀ ਅਗਵਾਈ 'ਚ ਮਾਨਸਾ ਜ਼ਿਲੇ੍ਹ ਦੇ 55 ਵਿਦਿਆਰਥੀਆਂ ਨੇ ਇਸ ਜੰਬੂਰੀ 'ਚ ਹਿੱਸਾ ਲਿਆ | ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਮੈਡਮ ਕਿਰਨਦੀਪ ਕੌਰ ਦੀ ਪ੍ਰੇਰਨਾ ਸਦਕਾ ਦਸਮੇਸ਼ ਸਕੂਲ ਸਰਦੂਲਗੜ੍ਹ ਦੇ 6 ਸਕਾਊਟਸ ਸਨੇਹਦੀਪ ਸਿੰਘ, ਦੀਪਿੰਦਰ ਸਿੰਘ, ਮਹਿਕਪ੍ਰੀਤ ਸਿੰਘ, ਰਾਜਨੂਰ ਸਿੰਘ, ਅਭੀਜੀਤ ਸਿੰਘ ਅਤੇ ਕੋਮਲਪ੍ਰੀਤ ਸਿੰਘ ਨੇ ਆਪਣੀ ਆਰਮੀ, ਨੇਵੀ, ਏਅਰ ਫੋਰਸ ਦੀ ਵਰਦੀ 'ਚ ਰਾਸ਼ਟਰਪਤੀ ਦੇ ਸਵਾਗਤ 'ਚ ਫਲੈਗ ਮਾਰਚ ਦੀ ਅਗਵਾਈ ਕੀਤੀ | ਵਿਦਿਆਰਥੀਆਂ ਨੇ ਗਤਕਾ, ਕੈਂਪ ਕਰਾਫ਼ਟ, ਪਾਇਨਰਿੰਗ ਪੋ੍ਰਜੈਕਟ, ਪੀਜੈਂਟ ਸ਼ੋਅ, ਪਰੇਡ ਅਤੇ ਭੰਗੜਾ ਆਦਿ 'ਚ ਆਪਣੀ ਕਲ੍ਹਾ ਦੇ ਜੌਹਰ ਦਿਖਾਏ | ਇਸ ਤੋਂ ਇਲਾਵਾ ਲਖਨਊ ਅਤੇ ਆਗਰਾ ਸ਼ਹਿਰਾਂ ਦਾ ਗਿਆਨ ਭਰਪੂਰ ਦੌਰਾ ਕੀਤਾ | ਜੰਬੂਰੀ ਤੋਂ ਵਾਪਸ ਪਹੁੰਚਣ 'ਤੇ ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਸਮੂਹ ਅਧਿਆਪਕਾਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ |