ਮਾਨਸਾ, 4 ਦਸੰਬਰ (ਵਿ.ਪ੍ਰਤੀ.)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਫਫੜੇ ਭਾਈਕੇ ਵਿਖੇ ਭਾਈ ਬਹਿਲੋ ਜੀ ਦੀ ਯਾਦ ਨੂੰ ਸਮਰਪਿਤ 7 ਦਸੰਬਰ ਨੂੰ ਇਕ ਰੋਜ਼ਾ 8ਵੀਂ ਸੂਬਾ ਪੱਧਰੀ ਲੜਕੇ-ਲੜਕੀਆਂ ਦੀ ਓਪਨ ਏਅਰ ਪਿਸਟਲ ਚੈਂਪੀਅਨਸ਼ਿਪ ਪਿ੍ੰਸੀਪਲ ਕੁਲਦੀਪ ਸਿੰਘ ਚਹਿਲ ਦੀ ਅਗਵਾਈ 'ਚ ਕਰਵਾਈ ਜਾ ਰਹੀ ਹੈ | ਇਸ ਟੂਰਨਾਮੈਂਟ 'ਚ ਪੰਜਾਬ ਭਰ ਦੇ ਖਿਡਾਰੀ ਭਾਗ ਲੈ ਰਹੇ ਹਨ | ਇਨ੍ਹਾਂ ਖੇਡ ਮੁਕਾਬਲਿਆਂ 'ਚ ਏਅਰ ਪਿਸਟਲ, ਐਨ.ਆਰ. ਅਤੇ ਆਈ.ਐੱਸ.ਐੱਸ.ਐੱਫ. ਮੁਕਾਬਲੇ ਕਰਵਾਏ ਜਾ ਰਹੇ ਹਨ |