ਬੁਢਲਾਡਾ, 4 ਦਸੰਬਰ (ਸਵਰਨ ਸਿੰਘ ਰਾਹੀ)- ਬਲਾਕ ਸੰਮਤੀ ਬੁਢਲਾਡਾ ਦੇ ਸਾਰੇ 25 ਜ਼ੋਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ | ਸੀਨੀਅਰ ਆਗੂ ਬੱਲਮ ਸਿੰਘ ਕਲੀਪੁਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਪਾਰਟੀ ਵਰਕਰਾਂ 'ਚ ਉਤਸ਼ਾਹ ਹੈ | ਉਨ੍ਹਾਂ ਦੱਸਿਆ ਕਿ ਹਲਕਾ ਬੁਢਲਾਡਾ ਅਧੀਨ ਪੈਂਦੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਤੋਂ ਵੀ ਪਾਰਟੀ ਦੇ ਉਮੀਦਵਾਰ ਜਥੇਦਾਰ ਬਲਵੀਰ ਸਿੰਘ ਬੀਰੋਕੇ ਨੇ ਬੋੜਾਵਾਲ ਜ਼ੋਨ, ਕੁਲਜੀਤ ਕੌਰ ਪਤਨੀ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੇ ਬੱਛੋਆਣਾ ਜ਼ੋਨ, ਗੁਰਮੇਲ ਕੌਰ ਪਤਨੀ ਬਲਵਿੰਦਰ ਪਟਵਾਰੀ ਨੇ ਅੱਕਾਵਾਲੀ ਜ਼ੋਨ ਅਤੇ ਜਸਵੀਰ ਸਿੰਘ ਜੱਸੂ ਕੁਲਰੀਆਂ ਨੇ ਕੁਲਰੀਆ ਜ਼ੋਨ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਇਹ ਸਾਰੇ ਉਮੀਦਵਾਰ ਤੱਕੜੀ ਚੋਣ ਨਿਸ਼ਾਨ ਤੇ ਚੋਣਾਂ ਲੜਨਗੇ | ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਜਸਵੀਰ ਸਿੰਘ ਮੱਲ ਸਿੰਘ ਵਾਲਾ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਸੰਤੋਖ ਸਿੰਘ ਭੀਮੜਾ, ਜਥੇਦਾਰ ਭੋਲਾ ਸਿੰਘ ਬਰ੍ਹੇ, ਗੁਰਦੀਪ ਸਿੰਘ ਬੋਹਾ, ਗਗਨਦੀਪ ਸਿੰਘ ਬੋਹਾ ਸਮੇਤ ਅਨੇਕਾਂ ਆਗੂ ਤੇ ਵਰਕਰ ਮੌਜੂਦ ਸਨ |